ਸ੍ਰੀ ਗੁਰੂ ਰਾਮਦਾਸ ਏਅਰਪੋਰਟ ‘ਤੇ ਖੁੱਲ੍ਹੇਗਾ DGCA ਦਫਤਰ

0
32

ਆਏ ਦਿਨ ਸ੍ਰੀ ਗੁਰੂ ਅਮਰਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਯਾਤਰੀਆਂ ਨੂੰ ਕਿਸੇ ਨਾ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਤੌਰ ‘ਤੇ ਏਅਰਲਾਈਨ ਕੰਪਨੀਆਂ ਨੂੰ ਲੈ ਕੇ ਯਾਤਰੀਆਂ ਵੱਲੋਂ ਕੋਈ ਨਾ ਕੋਈ ਸ਼ਿਕਾਇਤ ਰਹਿੰਦੀ ਹੈ ਪਰ ਉਹ ਆਪਣੀ ਸ਼ਿਕਾਇਤ ਕਿਤੇ ਵੀ ਦਰਜ ਨਹੀਂ ਕਰਾ ਪਾਉਂਦੇ। ਇਸੇ ਸਮੱਸਿਆ ਦੇ ਹੱਲ ਲਈ ਹੁਣ ਜਲਦ ਹੀ ਡਾਇਰੈਕਟੋਰੇਟ ਆਫ ਸਿਵਲ ਏਵੀਏਸ਼ਨ ਨੇ ਆਪਣਾ ਦਫਤਰ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਸ ਲਈ ਖਾਸ ਤੌਰ ‘ਤੇ ਏਅਰਪੋਰਟ ਅਥਾਰਟੀ ਵੱਲੋਂ ਜ਼ਮੀਨ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ।

DGCA ਦਾ ਦਫਤਰ ਇਥੇ ਬਣ ਜਾਣ ਨਾਲ ਏਅਰਲਾਈਨ ਕੰਪਨੀਆਂ ‘ਤੇ ਸਿੱਧੇ ਤੌਰ ‘ਤੇ ਨਜ਼ਰ ਰਹੇਗੀ ਤੇ ਨਾਲ ਹੀ ਜੇਕਰ ਕਿਸੇ ਯਾਤਰੀ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਤੁਰੰਤ ਉਹ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਸਕਣਗੇ ਜਦੋਂਕਿ ਮੌਜੂਦਾ ਸਮੇਂ ਡੀਜੀਸੀਏ ਦਾ ਦਫਤਰ ਸਿਰਫ ਪਟਿਆਲਾ ਵਿਚ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਕਿਸੇ ਨਾ ਕਿਸੇ ਕਾਰਨ ਯਾਤਰੀਆਂ ਨੂੰ ਜਹਾਜ਼ ‘ਤੇ ਨਾ ਚੜ੍ਹਨ ਸਬੰਧੀ ਮਾਮਲੇ ਸਾਹਮਣੇ ਆ ਰਹੇ ਹਨ।

ਅਜਿਹੇ ਕੇਸਾਂ ਵਿਚ ਯਾਤਰੀਆਂ ਨੂੰ ਰਿਫੰਡ ਤੱਕ ਨਹੀਂ ਮਿਲਦੇ। ਏਅਰਪੋਰਟ ਰੋਜ਼ਾਨਾ ਲਗਭਗ 7 ਤੋਂ 8 ਹਜ਼ਾਰ ਲੋਕ ਆ ਰਹੇ ਹਨ। ਅਜਿਹੇ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਲਗਾਤਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਤੱਕ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਇਸ ਤਰ੍ਹਾਂ ਦੇ ਕੇਸ ਵੀ ਸਾਹਮਣੇ ਆਏ ਸਨ ਜਦੋਂ ਏਅਰਲਾਈਨ ਕੰਪਨੀ ਦਾ ਜਹਾਜ਼ ਸਮੇਂ ਤੋਂ ਪਹਿਲਾਂ ਉਡਾਣ ਭਰ ਗਿਆ ਤੇ ਬਹੁਤ ਸਾਰੇ ਯਾਤਰੀ ਪਿੱਛੇ ਛੁੱਟ ਗਏ।

ਏਅਰਪੋਰਟ ਦੇ ਡਾਇਰੈਕਟਰ ਵੀਕੇ ਸੇਠ ਨੇ ਦੱਸਿਆ ਕਿ ਡੀਜੀਸੀਏ ਵੱਲੋਂ ਉਨ੍ਹਾਂ ਤੋਂ ਆਪਣਾ ਦਫਤਰ ਖੋਲ੍ਹਣ ਸਬੰਧੀ ਜਗ੍ਹਾ ਮੁਹਈਆ ਕਰਵਾਉਣ ਦੀ ਮੰਗ ਕੀਤੀ ਸੀ ਜੋ ਕਿ ਉਨ੍ਹਾਂ ਵੱਲੋਂ ਮੁਹੱਈਆ ਕਰਵਾ ਦਿੱਤੀ ਗਈ ਹੈ ਤੇ ਜਲਦ ਹੀ ਉਹ ਆਪਣੇ ਦਫਤਰ ਦਾ ਨਿਰਮਾਣ ਕਰ ਲੈਣਗੇ।

LEAVE A REPLY

Please enter your comment!
Please enter your name here