ਸ੍ਰੀਲੰਕਾ ਦੇ ਸਟੇਟ ਜਲ ਸਪਲਾਈ ਮੰਤਰੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਸ੍ਰੀਲੰਕਾ ਦੇ ਰਾਜ ਮੰਤਰੀ ਸਨਥ ਨਿਸ਼ਾਂਤਾ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਿਸ ‘ਚ ਉਨ੍ਹਾਂ ਦੀ ਤੇ ਉਨ੍ਹਾਂ ਦੇ ਸੁਰੱਖਿਆ ਅਧਿਕਾਰੀ ਦੀ ਕਾਟੂਨਾਏਕੇ ਐਕਸਪ੍ਰੈਸਵੇਅ ‘ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਰਿਪੋਰਟ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਿਸ਼ਾਂਤ, ਉਸ ਦੇ ਸੁਰੱਖਿਆ ਅਧਿਕਾਰੀ ਅਤੇ ਡਰਾਈਵਰ ਨੂੰ ਲੈ ਕੇ ਜਾ ਰਹੀ ਇੱਕ ਜੀਪ ਕੰਟੇਨਰ ਵਾਹਨ ਨਾਲ ਟਕਰਾ ਗਈ। ਜਿਸ ਨਾਲ ਭਿਆਨਕ ਹਾਦਸੇ ‘ਚ ਮੰਤਰੀ ਦੀ ਮੌ.ਤ ਹੋ ਗਈ।
ਜੀਪ ਕਟੂਨਾਇਕੇ ਤੋਂ ਕੋਲੰਬੋ ਵੱਲ ਜਾ ਰਹੀ ਸੀ। ਇਨ੍ਹਾਂ ਸਾਰਿਆਂ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਕੇ ਰਾਗਾਮਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਨਿਸ਼ਾਂਤ ਅਤੇ ਪੁਲਿਸ ਕਾਂਸਟੇਬਲ ਜੈਕੋਡੀ ਦੀ ਮੌਤ ਹੋ ਗਈ।