ਸੋਸ਼ਲ ਮੀਡੀਆ ‘ਤੇ ਇਸ਼ਤਿਹਾਰ ਦੇਖ ਕੇ ਔਰਤ ਨੇ ਕੀਤਾ ਨਿਵੇਸ਼, ਫਿਰ ਹੋਇਆ ਵੱਡਾ ਫਰਾਡ

0
43

ਠੱਗਾਂ ਵਲੋਂ ਲੋਕਾਂ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਠੱਗਿਆ ਜਾ ਰਿਹਾ ਹੈ। ਅੱਜ ਕੱਲ੍ਹ ਧੋਖੇਬਾਜ਼ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਧੋਖਾ ਦੇਣ ਅਤੇ ਪੈਸੇ ਦੀ ਠੱਗੀ ਮਾਰਨ ਲਈ ਕਈ ਨਵੇਂ ਤਰੀਕੇ ਵਰਤਦੇ ਹਨ। ਮੋਬਾਈਲ ਅਤੇ ਇੰਟਰਨੈਟ ਦੀ ਆਧੁਨਿਕ ਦੁਨੀਆ ਵਿੱਚ ਇੰਟਰਨੈਟ ਨੇ ਆਮ ਲੋਕਾਂ ਦੇ ਜੀਵਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਕੰਮ ਆਨਲਾਈਨ ਯਾਨੀ ਇੰਟਰਨੈੱਟ ਰਾਹੀਂ ਕਰਦੇ ਹਨ, ਅਤੇ ਇਸੇ ਕਰਕੇ ਸਾਈਬਰ ਅਪਰਾਧ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ। ਲੋਕਾਂ ਨਾਲ ਹਰ ਰੋਜ਼ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰਨ ਦੀਆਂ ਖ਼ਬਰਾਂ ਹੁਣ ਆਮ ਜਿਹੀ ਗੱਲ ਬਣ ਗਈ ਹੈ।

ਅਜਿਹੀ ਹੀ ਇੱਕ ਸਾਈਬਰ ਧੋਖਾਧੜੀ ਵਾਲੀ ਘਟਨਾ ਮਹਾਰਾਸ਼ਟਰ ਦੇ ਠਾਣੇ ਦੀ ਰਹਿਣ ਵਾਲੀ ਇੱਕ ਔਰਤ ਨਾਲ ਵਾਪਰੀ ਹੈ, ਜਿਸ ਨੇ ਫੇਸਬੁੱਕ ‘ਤੇ ਇੱਕ ਇਸ਼ਤਿਹਾਰ ਦੇਖ ਕੇ ਬਿਟਕੁਆਇਨ ਦੇ ਨਾਂ ‘ਤੇ ਨਿਵੇਸ਼ ਕੀਤਾ ਅਤੇ ਅਪਰਾਧੀਆਂ ਨੇ ਉਸ ਨਾਲ ਕਰੀਬ 27 ਲੱਖ ਰੁਪਏ ਦੀ ਠੱਗੀ ਮਾਰ ਲਈ। ਰਿਪੋਰਟ ਮੁਤਾਬਕ ਮਹਾਰਾਸ਼ਟਰ ਦੇ ਠਾਣੇ ਦੀ ਰਹਿਣ ਵਾਲੀ ਇਸ ਔਰਤ ਨੇ ਪਿਛਲੇ ਮਹੀਨੇ ਫੇਸਬੁੱਕ ‘ਤੇ ਇਕ ਇਸ਼ਤਿਹਾਰ ਦੇਖਿਆ ਸੀ।

ਉਸ ਇਸ਼ਤਿਹਾਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਿਟਕੁਆਇਨ ਵਿੱਚ 500 ਡਾਲਰ (ਕਰੀਬ 41,556 ਰੁਪਏ) ਨਿਵੇਸ਼ ਕਰਨ ਨਾਲ ਤੁਹਾਨੂੰ 4800 ਡਾਲਰ (ਕਰੀਬ 3,98,940 ਰੁਪਏ) ਦਾ ਰਿਟਰਨ ਮਿਲੇਗਾ। ਇਸ ਇਸ਼ਤਿਹਾਰ ਦੇ ਨਾਲ ਇੱਕ ਸੰਪਰਕ ਨੰਬਰ ਵੀ ਦਿੱਤਾ ਗਿਆ ਸੀ ਜੋ ਕਿ ਇੰਗਲੈਂਡ ਦਾ ਮੋਬਾਈਲ ਨੰਬਰ ਸੀ। ਜਦੋਂ ਔਰਤ ਨੇ ਉਸ ਨੰਬਰ ‘ਤੇ ਕਾਲ ਕੀਤੀ ਤਾਂ ਦੋਸ਼ੀ ਨੇ ਦੱਸਿਆ ਕਿ ਉਹ ਬੈਲਜੀਅਮ ਦਾ ਰਹਿਣ ਵਾਲਾ ਹੈ ਅਤੇ ਬਿਟਕੁਆਇਨ ‘ਚ ਨਿਵੇਸ਼ ਕਰਕੇ ਮੋਟਾ ਰਿਟਰਨ ਹਾਸਲ ਕਰਨ ਦਾ ਦਾਅਵਾ ਕੀਤਾ।

ਪੁਲਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਔਰਤ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਇਕ ਐਪ ਡਾਊਨਲੋਡ ਕਰਨ ਅਤੇ ਉਸ ‘ਤੇ ਆਪਣੀ ਪ੍ਰੋਫਾਈਲ ਬਣਾਉਣ ਲਈ ਕਿਹਾ। ਦੋਸ਼ੀ ਨੇ ਕੁਝ ਫਰਜ਼ੀ ਸਕਰੀਨਸ਼ਾਟ ਲਏ ਅਤੇ ਔਰਤ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਪੈਸੇ ਨੂੰ ਸਹੀ ਜਗ੍ਹਾ ‘ਤੇ ਨਿਵੇਸ਼ ਕਰ ਰਹੀ ਹੈ ਅਤੇ ਉਸ ਨੂੰ ਯਕੀਨੀ ਰਿਟਰਨ ਮਿਲੇਗਾ। ਇਸ ਤੋਂ ਬਾਅਦ ਮੁਲਜ਼ਮ ਨੇ ਔਰਤ ਨੂੰ ਇਕ ਵਿਅਕਤੀ ਤੋਂ 50 ਹਜ਼ਾਰ ਰੁਪਏ ਦੇ ਬਿਟਕੁਆਇਨ ਖਰੀਦਣ ਲਈ ਕਿਹਾ। ਪੀੜਤ ਔਰਤ ਨੇ ਇੰਟਰਨੈੱਟ ਬੈਂਕਿੰਗ ਰਾਹੀਂ ਬਿਟਕੁਆਇਨ ਖਰੀਦੇ ਸਨ।

LEAVE A REPLY

Please enter your comment!
Please enter your name here