ਮਹਾਰਾਸ਼ਟਰ ਵਿੱਚ ਨਾਗਪੁਰ ਦੇ ਬਜ਼ਾਰਗਾਂਵ ਪਿੰਡ ‘ਚ ਸੋਲਰ ਉਪਕਰਨ ਬਣਾਉਣ ਵਾਲੀ ਕੰਪਨੀ ‘ਚ ਧਮਾਕਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ। ਨਾਗਪੁਰ ਦਿਹਾਤੀ ਦੇ ਐਸਪੀ ਹਰਸ਼ ਪੋਦਾਰ ਨੇ ਦੱਸਿਆ ਕਿ ਨਾਗਪੁਰ ਦੇ ਬਾਜ਼ਾਰਗਾਂਵ ਵਿੱਚ ਇੱਕ ਸੂਰਜੀ ਉਪਕਰਣ ਬਣਾਉਣ ਵਾਲੀ ਕੰਪਨੀ ਵਿੱਚ ਹੋਏ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋ ਗਈ।
ਇਹ ਧਮਾਕਾ ਸੋਲਰ ਐਕਸਪਲੋਸਿਵ ਕੰਪਨੀ ਦੇ ਕਾਸਟ ਬੂਸਟਰ ਪਲਾਂਟ ਵਿੱਚ ਪੈਕਿੰਗ ਦੇ ਸਮੇਂ ਹੋਇਆ।ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ। ਨਾਗਪੁਰ ਦਿਹਾਤੀ ਦੇ ਐਸਪੀ ਹਰਸ਼ ਪੋਦਾਰ ਨੇ ਦੱਸਿਆ, ਧਮਾਕਾ ਸੋਲਰ ਐਕਸਪਲੋਸਿਵ ਕੰਪਨੀ ਦੇ ਕਾਸਟ ਬੂਸਟਰ ਪਲਾਂਟ ਵਿੱਚ ਪੈਕਿੰਗ ਦੇ ਸਮੇਂ ਹੋਇਆ ਤੇ ਇਸ ਕਾਰਨ ਹਫੜਾ ਦਫੜੀ ਮੱਚ ਗਈ।