ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

0
25

ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਸ਼ੁੱਕਰਵਾਰ ਨੂੰ ਉਸ ਦੀ 50 ਦਿਨਾਂ ਦੀ ਪੈਰੋਲ ਮਨਜ਼ੂਰ ਹੋ ਗਈ। ਸ਼ਾਮ ਨੂੰ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ।

ਸਾਧਵੀ ਯੌਨ ਸ਼ੋਸ਼ਣ, ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਨੌਵੀਂ ਵਾਰ ਪੈਰੋਲ ਮਿਲੀ ਹੈ।

ਉਸ ਸਮੇਂ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਰਾਮ ਰਹੀਮ ਨੂੰ ਲੈਣ ਸੁਨਾਰੀਆ ਜੇਲ੍ਹ ਪਹੁੰਚੀ ਸੀ। ਹਨੀਪ੍ਰੀਤ ਰਾਮ ਰਹੀਮ ਨੂੰ ਆਪਣੀ ਕਾਰ ਵਿੱਚ ਬਰਨਾਵਾ ਆਸ਼ਰਮ ਲੈ ਗਈ। ਫਰਲੋ ਖਤਮ ਹੋਣ ਤੋਂ ਬਾਅਦ, ਰਾਮ ਰਹੀਮ 13 ਦਸੰਬਰ 2023 ਨੂੰ ਸੁਨਾਰੀਆ ਜੇਲ੍ਹ ਵਾਪਸ ਪਰਤਿਆ।

ਰਾਮ ਰਹੀਮ ਜਦੋਂ ਵੀ ਲੰਬੇ ਸਮੇਂ ਲਈ ਆਉਂਦਾ ਸੀ, ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਵਿੱਚ ਠਹਿਰਦਾ ਸੀ। ਪੈਰੋਲ ਜਾਂ ਫਰਲੋ ਦੌਰਾਨ ਉਸ ਨੂੰ ਸਿਰਸਾ ਸਥਿਤ ਆਪਣੇ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ ‘ਤੇ ਰਹਿਣ ਦੀ ਇਜਾਜ਼ਤ ਨਹੀਂ ਹੈ।

ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਿਹਾ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਨਿਯਮਾਂ ਮੁਤਾਬਕ ਪੈਰੋਲ ਜਾਂ ਫਰਲੋ ਮਿਲਦੀ ਹੈ। ਇਹ ਤੈਅ ਹੈ ਕਿ ਸਰਕਾਰ ਰਾਮ ਰਹੀਮ ਨੂੰ ਸਿਰਸਾ ਨਹੀਂ ਆਉਣ ਦੇਵੇਗੀ।

 

 

LEAVE A REPLY

Please enter your comment!
Please enter your name here