ਸੁਡਾਨ ‘ਚ ਇੱਕ ਖੌਫਨਾਕ ਵਾਰਦਾਤ ਹੋਈ ਹੈ। ਜਾਣਕਾਰੀ ਅਨੁਸਾਰ ਇੱਥੇ ਫਾਇ.ਰਿੰਗ ਦੀ ਘਟਨਾ ਵਾਪਰੀ ਹੈ। ਇਸ ਘਟਨਾ ‘ਚ ਬਹੁਤ ਸਾਰੇ ਲੋਕਾਂ ਦੀ ਮੌ.ਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਡਾਨ ‘ਚ ਕੁਝ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇ.ਰਿੰਗ ਕਰ ਦਿੱਤੀ ਤੇ ਗੋਲੀਆਂ ਮਾਰ ਕੇ 52 ਪਿੰਡ ਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 60 ਤੋਂ ਜ਼ਿਆਦਾ ਜ਼ਖਮੀ ਹੋ ਗਏ।
ਮੀਡੀਆ ਰਿਪੋਰਟਾਂ ਅਨੁਸਾਰ ਅਫਰੀਕੀ ਦੇਸ਼ ਸੁਡਾਨ ਦੇ ਅਬੇਈ ਵਿੱਚ ਹਥਿਆਰਬੰਦ ਬਦਮਾਸ਼ਾਂ ਨੇ 52 ਲੋਕਾਂ ਦਾ ਕਤਲ ਕਰ ਦਿੱਤਾ। ਮਾਰੇ ਗਏ ਲੋਕਾਂ ਵਿੱਚ ਔਰਤਾਂ, ਬੱਚੇ ਅਤੇ ਦੋ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕ ਵੀ ਸ਼ਾਮਲ ਹਨ।
ਅਬੇਈ ਦੇ ਸੂਚਨਾ ਮੰਤਰੀ ਬੁਲਿਸ ਕੋਚ ਨੇ ਦੱਸਿਆ ਕਿ ਦੱਖਣੀ ਸੁਡਾਨ ਦੇ ਵਾਰਰਪ ਸੂਬੇ ਦੇ ਹਥਿਆਬੰਦ ਲੋਕਾਂ ਨੇ ਸ਼ਨੀਵਾਰ ਨੂੰ ਪਿੰਡ ‘ਤੇ ਹਮਲਾ ਕਰ ਦਿੱਤਾ। ਹਾਲਾਂਕਿ ਹਮਲਾ ਕਿਉਂ ਕੀਤਾ ਗਿਆ ਇਸਦੇ ਕਾਰਨ ਦਾ ਅਜੇ ਸਾਫ ਪਤਾ ਨਹੀਂ ਲੱਗਿਆ। ਇਸ ਘਟਨਾ ਤੋਂ ਬਾਅਦ ਹਾਲਾਤ ਦੇਖਦੇ ਹੋਏ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।