ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਨਾਮਜ਼ਦ ਗੈਂਗਸਟਰ ਪ੍ਰਿਆਵਰਤ ਫੌਜੀ,ਗੈਂਗਸਟਰ ਕਸ਼ਿਸ਼ ਅਤੇ ਇਕ ਹੋਰ ਗੈਂਗਸਟਰ ਨੂੰ ਮਾਨਸਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਟੀਨੂੰ ਨੂੰ ਪੁਲਿਸ ਨੇ ਰਿਮਾਂਡ ‘ਤੇ ਲਿਆ ਹੈ। ਤਿੰਨੋਂ ਜੇਲ੍ਹ ਵਿੱਚ ਸਨ।
ਮਾਨਸਾ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਇਨ੍ਹਾਂ ਦਾ 29 ਜੁਲਾਈ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਤੋਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਆਲਟੋ ਕਾਰ ਖੋਹਣ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇਗੀ। ਕਤਲ ਕਰਨ ਤੋਂ ਬਾਅਦ ਇਨ੍ਹਾਂ ਨੇ ਫਰਾਰ ਹੋਣ ਲਈ ਹਰਿਆਣਾ ਦੇ ਵਿਅਕਤੀ ਤੋਂ ਕਾਰ ਖੋਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਤੋਂ ਫਰਾਰ ਛੇਵੇਂ ਸ਼ਾਰਪਸ਼ੂਟਰ ਦੀਪਕ ਮੁੰਡੀ ਦੇ ਠਿਕਾਣੇ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਅਦਾਲਤ ਨੇ ਤਿੰਨਾਂ ਨੂੰ ਮੁੜ 29 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।