ਸਿੱਧੂ ਮੂਸੇਵਾਲਾ ਦੇ ਕਰੀਬੀ ਦੀ ਰੇਕੀ ਦਾ ਮਾਮਲਾ ਨਿਕਲਿਆ ਫਰਜ਼ੀ

0
1529

ਮੁਕਤਸਰ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਦੀ ਰੇਕੀ ਦਾ ਮਾਮਲਾ ਫਰਜ਼ੀ ਨਿਕਲਿਆ ਹੈ। ਇਸ ਸਬੰਧੀ ਭੰਗਚੜੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਜਿਸ ‘ਚ ਉਸ ਨੇ ਕਿਹਾ ਕਿ ਕੋਈ ਬਦਮਾਸ਼ ਉਸ ਦੀ ਰੇਕੀ ਕਰ ਰਿਹਾ ਹੈ। ਸੀਸੀਟੀਵੀ ਫੁਟੇਜ ਵਿੱਚ ਇਹ ਸ਼ੱਕੀ ਨਜ਼ਰ ਆ ਰਿਹਾ ਸੀ। ਜਿਸ ਵਿੱਚ ਉਸਨੇ ਮਾਸਕ ਪਾਇਆ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਸੁਰੱਖਿਆ ਵਧਾ ਦਿੱਤੀ ਸੀ।

ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੀਸੀਟੀਵੀ ‘ਚ ਦਿਖਾਈ ਦੇਣ ਵਾਲਾ ਵਿਅਕਤੀ ਬਦਮਾਸ਼ ਨਹੀਂ ਸਗੋਂ ਸਫ਼ਾਈ ਕਰਮਚਾਰੀ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਰਾਹਤ ਮਿਲੀ। ਪੁਲਿਸ ‘ਚ ਹਲਚਲ ਦਾ ਵੱਡਾ ਕਾਰਨ ਗੈਂਗਸਟਰ ਗੋਲਡੀ ਬਰਾੜ ਦੀ ਵੀਡੀਓ ‘ਚ ਭੰਗਚੜੀ ਦਾ ਜ਼ਿਕਰ ਸੀ। ਗੋਲਡੀ ਮੂਸੇਵਾਲਾ ਇਸ ਕਤਲ ਦਾ ਮਾਸਟਰਮਾਈਂਡ ਹੈ। ਉਸ ਨੇ ਕਿਹਾ ਸੀ ਕਿ ਮੂਸੇਵਾਲਾ ਨੂੰ ਨਾ ਮਾਰਨ ਲਈ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਗੱਲ ਉਸ ਤੱਕ ਮੂਸੇਵਾਲਾ ਦੇ ਕਰੀਬੀ ਭੰਗਚੜੀ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਪਹੁੰਚਾਈ ਸੀ।

LEAVE A REPLY

Please enter your comment!
Please enter your name here