ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਸਿੱਧੂ ਮੁਸੇਵਾਲਾ ਦੇ ਨਵੇਂ ਗਾਣੇ SYL ਨੂੰ ਭਾਰਤ ‘ਚ ਬੈਨ ਕਰ ਦਿੱਤਾ ਹੈ। ਯੂਟਿਊਬ ਨੇ ਇਸ ਗੀਤ ਨੂੰ ਆਪਣੇ ਚੈਨਲ ਤੋਂ ਹਟਾ ਦਿੱਤਾ ਹੈ। ਭਾਰਤ ‘ਚ ਹੁਣ SYL ਗੀਤ YOUTUBE ‘ਤੇ ਮੌਜੂਦ ਨਹੀਂ ਹੈ। 23 ਜੂਨ ਦੀ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਇਹ ਗੀਤ ਦੁਨੀਆ ਭਰ ਤੇ ਵੱਡੀ ਪੱਧਰ ਤੇ ਦੇਖਿਆ ਗਿਆ ਸੀ।
ਇਸ ਗੀਤ ‘ਚ ਸਿੱਧੂ ਮੂਸੇਵਾਲੇ ਨੇ ਐੱਸ ਵਾਈ ਐੱਲ ਸਮੇਂ ਪੰਜਾਬ ਦੇ ਕਈ ਭਖਦੇ ਮਸਲਿਆਂ ਨੂੰ ਪੇਸ਼ ਕੀਤਾ ਸੀ। ਸਰਕਾਰ ਦੀ ਸ਼ਿਕਾਇਤ ਤੋਂ ਬਾਅਦ YOUTUBE ਨੇ ਐਕਸ਼ਨ ਲਿਆ ਹੈ।