ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ 30 ਦਸੰਬਰ ਨੂੰ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ, ਇਸ ਮੀਟਿੰਗ ਵਿਚ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ, ਉਨ੍ਹਾਂ ਨੂੰ ਨਵੇਂ ਸਾਲ ਦਾ ਤੋਹਫਾ ਦੇ ਸਕਦੀ ਹੈ।
ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਸ. ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਯੂਨੀਅਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਮਿਤੀ 28.12.2022 ਨੂੰ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਵਿੱਚ ਮੀਟਿੰਗਾਂ ਕਰਨੀਆਂ ਸਨ। ਪ੍ਰੰਤੂ ਇਸ ਦਿਨ ਪੰਜਾਬ ਭਵਨ ਦਾ ਕਮੇਟੀ ਰੂਮ ਖਾਲੀ ਨਾ ਹੋਣ ਕਾਰਨ ਹੁਣ ਇਹ ਮੀਟਿੰਗਾਂ ਦਾ ਸਮਾਂ ਮਿਤੀ 28.12.2022 ਦੀ ਥਾਂ ਮਿਤੀ 30,12,2022 ਨੂੰ ਸਵੇਰੇ 10:30 ਤੋਂ 5:00 ਵਜੇ ਤੱਕ ਪੰਜਾਬ ਭਵਨ, ਚੰਡੀਗੜ੍ਹ ਵਿੱਚ ਰੱਖਿਆ ਗਿਆ ਹੈ।