ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸਿਹਤ ਦਾ ਪੂਰਾ ਖਿਆਲ ਰੱਖੀਏ। ਇਸ ਦੇ ਨਾਲ ਹੀ ਸਿਹਤਮੰਦ ਰਹਿਣ ਲਈ ਹੈਲਦੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਨੂੰ ਪੋਸ਼ਣ ਮਿਲਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਲਈ ਮਾਹਿਰਾਂ ਵੱਲੋਂ ਖੁਰਾਕ ’ਚ ਛੋਲਿਆਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਕ ਖੋਜ ਮੁਤਾਬਕ ਇਕ ਮੁੱਠੀ ਛੋਲਿਆਂ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਦੀ ਹੈ। ਨਾਲ ਹੀ ਮੌਸਮੀ ਅਤੇ ਹੋਰ ਛੋਟੀਆਂ-ਮੋਟੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ ਪਰ ਛੋਲਿਆਂ ਦੇ ਨਾਲ ਇਸ ਦਾ ਪਾਣੀ ਵੀ ਸਿਹਤ ਲਈ ਲਾਹੇਵੰਦ ਹੁੰਦਾ ਹੈ। ਜੀ ਹਾਂ ਆਮ ਤੌਰ ’ਤੇ ਲੋਕ ਛੋਲਿਆਂ ਨੂੰ ਭਿਓਂ ਕੇ ਰੱਖਣ ਤੋਂ ਬਾਅਦ ਉਸ ਦੇ ਪਾਣੀ ਨੂੰ ਬਦਲ ਲੈਂਦੇ ਹਨ ਪਰ ਇਸ ਨੂੰ ਖਾਣ ਨਾਲ ਪੋਸ਼ਣ ਤੱਤਾਂ ਦੀ ਕਮੀ ਹੋ ਜਾਂਦੀ ਹੈ। ਅਸਲ ’ਚ ਇਸ ਪਾਣੀ ਨੂੰ ਸੁੱਟਣ ਦੀ ਜਗ੍ਹਾ ਛਾਣ ਕੇ ਪੀਣ ਨਾਲ ਇਮਿਊਨਿਟੀ ਵਧਣ ਦੇ ਨਾਲ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ।
ਫਾਇਦੇ……
ਛੋਲਿਆਂ ’ਚ ਮੌਜੂਦ ਪੋਸ਼ਕ ਤੱਤ
ਛੋਲਿਆਂ ’ਚ ਕੈਲਸ਼ੀਅਮ, ਵਿਟਾਮਿਨ, ਪ੍ਰੋਟੀਨ, ਕਾਰਬੋਹਾਈਡ੍ਰੇਟ, ਫੈਟਸ, ਫਾਈਬਰ, ਆਇਰਨ, ਐਂਟੀ-ਆਕਸੀਡੈਂਟਸ ਗੁਣ ਹੁੰਦੇ ਹਨ। ਅਜਿਹੇ ’ਚ ਇਸ ਨੂੰ ਪਾਣੀ ’ਚ ਭਿਓਂ ਕੇ ਰੱਖਣ ਨਾਲ ਸਾਰੇ ਪੋਸ਼ਕ ਤੱਤ ਪਾਣੀ ’ਚ ਵੀ ਮਿਲ ਜਾਂਦੇ ਹਨ। ਅਜਿਹੇ ’ਚ ਇਸ ਪਾਣੀ ਦੀ ਵਰਤੋਂ ਕਰਨੀ ਸਿਹਤ ਲਈ ਲਾਹੇਵੰਦ ਮੰਨੀ ਜਾਂਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਹੈ ਲਾਭਕਾਰੀ
ਸ਼ੂਗਰ ਦੇ ਮਰੀਜ਼ਾਂ ਲਈ ਛੋਲਿਆਂ ਦੇ ਪਾਣੀ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੈ। ਇਸ ਨੂੰ ਸਵੇਰੇ ਖਾਲੀ ਪੇਟ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ ’ਚ ਰਹਿਣ ’ਚ ਮਦਦ ਮਿਲਦੀ ਹੈ। ਨਾਲ ਹੀ ਵਾਰ-ਵਾਰ ਪੇਸ਼ਾਬ ਆਉਣ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲਦੀ ਹੈ।
ਵਰਤੋਂ ਕਰਨ ਦਾ ਸਹੀ ਤਰੀਕਾ
ਰਾਤ ਨੂੰ 25 ਗ੍ਰਾਮ ਛੋਲਿਆਂ ਨੂੰ ਪਾਣੀ ’ਚ ਭਿਓਂ ਕੇ ਰੱਖ ਦਿਓ। ਸਵੇਰ ਇਸ ਪਾਣੀ ਨੂੰ ਛਾਣ ਕੇ ਇਸ ’ਚ ਥੋੜੇ ਜਿਹਾ ਮੇਥੀ ਦੇ ਦਾਣੇ ਮਿਲਾ ਕੇ ਪੀਓ।
ਪੇਟ ਦੀ ਸਮੱਸਿਆਵਾਂ ਹੋਣਗੀਆਂ ਦੂਰ
ਅੱਜ ਦੇ ਸਮੇਂ ’ਚ ਹਰ ਦੂਜਾ ਵਿਅਕਤੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ। ਅਜਿਹੇ ’ਚ ਜੇਕਰ ਤੁਸੀਂ ਵੀ ਪੇਟ ਦਰਦ, ਐਸੀਡਿਟੀ, ਕਬਜ਼ ਆਦਿ ਤੋਂ ਪ੍ਰੇਸ਼ਾਨ ਹੋ ਤਾਂ ਛੋਲਿਆਂ ਦਾ ਪਾਣੀ ਜ਼ਰੂਰ ਪੀਓ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਮਜ਼ਬੂਤ ਹੋਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।
ਇੰਝ ਕਰੋ ਵਰਤੋਂ
ਰਾਤ ਨੂੰ ਭਿਓਂ ਕੇ ਰੱਖੇ ਕਾਲੇ ਛੋਲਿਆਂ ਦੇ ਪਾਣੀ ਨੂੰ ਸਵੇਰੇ ਛਾਣ ਲਓ। ਫਿਰ ਇਸ ਕੌਲੀ ’ਚ 1 ਟੁੱਕੜਾ ਅਦਰਕ, ਸੁਆਦ ਅਨੁਸਾਰ ਲੂਣ, ਥੋੜਾ ਜਿਹਾ ਜੀਰਾ ਕੁੱਟ ਲਓ। ਇਸ ਮਿਸ਼ਰਨ ਨੂੰ ਛੋਲਿਆਂ ਦੇ ਪਾਣੀ ’ਚ ਮਿਲਾ ਕੇ ਖਾਲੀ ਢਿੱਡ ਪੀ ਲਓ।
ਇਮਿਊਨਿਟੀ ਵਧਾਉਣ ’ਚ ਮਦਦਗਾਰ
ਇਮਿਊਨਿਟੀ ਕਮਜ਼ੋਰ ਹੋਣ ਨਾਲ ਵਾਰ-ਵਾਰ ਬਿਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਛੋਲਿਆਂ ਦੇ ਪਾਣੀ ਦੀ ਵਰਤੋਂ ਕਰਨੀ ਬਿਹਤਰ ਹੈ। ਇਸ ਨੂੰ ਪੀਣ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਮੌਸਮੀ ਬਿਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਇੰਝ ਕਰੋ ਵਰਤੋਂ
1. ਰਾਤ ਨੂੰ ਭਿਓਂ ਕੇ ਰੱਖੇ ਹੋਏ ਛੋਲਿਆਂ ਦੇ ਪਾਣੀ ਨੂੰ ਖਾਲੀ ਢਿੱਡ ਪੀ ਲਓ।
2. ਛੋਲਿਆਂ ਨੂੰ ਸਵੇਰੇ ਉਬਾਲ ਕੇ ਤਿਆਰ ਪਾਣੀ ਦੀ ਵਰਤੋਂ ਕਰੋ।
ਭਾਰ ਕੰਟਰੋਲ ਕਰਨ ਲਈ ਲਾਹੇਵੰਦ
ਮੋਟਾਪਾ ਹਰ ਬਿਮਾਰੀ ਦੀ ਜੜ੍ਹ ਹੈ। ਅਜਿਹੇ ’ਚ ਭਾਰ ਕੰਟਰੋਲ ਕਰਕੇ ਕਿਸੇ ਵੀ ਬਿਮਾਰੀ ਦੀ ਲਪੇਟ ’ਚ ਆਉਣ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਛੋਲਿਆਂ ਦੇ ਪਾਣੀ ਦੀ ਵਰਤੋਂ ਕਰਨਾ ਵਧੀਆ ਆਪਸ਼ਨ ਹੈ। ਇਹ ਪੇਟ, ਕਮਰ ਆਦਿ ਦੀ ਫਾਲਤੂ ਚਰਬੀ ਘੱਟ ਕਰਕੇ ਸਰੀਰ ਨੂੰ ਸਹੀ ਸ਼ੇਪ ਦਿਵਾਉਣ ’ਚ ਮਦਦ ਕਰਦਾ ਹੈ।