ਦਿੱਲੀ ਤੋਂ ਜਬਲਪੁਰ ਆ ਰਹੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸਪਾਈਸ ਜੈੱਟ ਦੇ ਇਸ ਜਹਾਜ਼ ਵਿਚ ਧੁੰਆਂ ਨਿਕਲਦਾ ਦਿਖਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। 5000 ਫੁੱਟ ਤੋਂ ਲੰਘਦੇ ਕੈਬਿਨ ‘ਚ ਧੂੰਆਂ ਦੇਖ ਕੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ।
ਅੱਜ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਧੂੰਆਂ ਦੇਖ ਕੇ ਘਬਰਾ ਗਏ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ ਨੂ ਖਾਲੀ ਕਰਵਾਇਆ ਗਿਆ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ।