ਸ਼ਿਵਾਜੀ ਸਟੇਡੀਅਮ ਦੇ ਆਧੁਨਿਕੀਕਰਨ ’ਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ’ਚ CBI ਨੂੰ ਚੀਨੀ ਨਾਗਰਿਕ ਦੀ ਭਾਲ

0
64

CBI 2010 ਦੇ ਰਾਸ਼ਟਰਮੰਡਲ ਖੇਡਾਂ ਲਈ ਸ਼ਿਵਾਜੀ ਸਟੇਡੀਅਮ ਦੇ ਆਧੁਨਿਕੀਕਰਨ ’ਚ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਮਾਮਲੇ ’ਚ ਲੋੜੀਂਦੇ ਚੀਨੀ ਨਾਗਰਿਕ ਜਿਯਾਸ਼ੂ ਝਾਓ ਦੀ ਹਵਾਲਗੀ ਦੀ ਮੰਗ ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਹਾਲੇ ਤਕ ਜਿਯਾਸ਼ੂ ਝਾਓ ਖਿਲਾਫ ਇੰਟਰਪੋਲ ਦਾ ਰੈੱਡ ਨੋਟਿਸ ਜਾਰੀ ਕਰਾਉਣ ’ਚ ਨਾਕਾਮ ਰਹੀ ਹੈ। ਜਿਯਾਸ਼ੂ ‘ਚਾਈਨਾ ਰੇਲਵੇ ਸ਼ਿਸੀਜੂ ਗਰੁੱਪ ਕਾਰਪੋਰੇਸ਼ਨ ਇਨ ਇੰਡੀਆ’ ਦਾ ਕਥਿਤ ਪ੍ਰਤੀਨਿਧ ਹੈ। ਸੀਬੀਆਈ ਭਾਰਤ ਤੇ ਚੀਨ ਵਿਚਾਲੇ ਕਾਨੂੰਨੀ ਮਦਦ ਸੰਧੀ (ਐੱਮਐੱਲਏਟੀ) ਨਾ ਹੋਣ ਕਰਕੇ ਉਸ ਖਿਲਾਫ ਗੈਰਜ਼ਮਾਨਤੀ ਵਾਰੰਟ ਜਾਰੀ ਨਹੀਂ ਕਰ ਸਕੀ ਹੈ।

ਅਧਿਕਾਰੀਆਂ ਨੇ ਇੰਟਰਪੋਲ ਤੋਂ ਰੈੱਡ ਨੋਟਿਸ ਜਾਰੀ ਕਰਾਉਣ ਦੀਆਂ ਕੋਸ਼ਿਸ਼ਾਂ ’ਤੇ ਵਧ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਿਯਾਸ਼ੂ ਝਾਓ ਨੂੰ ਸੀਬੀਆਈ ਵੱਲੋਂ ਦਾਖਲ ਦੋਸ਼ ਪੱਤਰ ’ਚ ਨਵੀਂ ਦਿੱਲੀ ਨਗਰ ਨਿਗਮ (ਐੱਨਡੀਐੱਮਸੀ) ਦੇ ਸੀਨੀਅਰ ਅਧਿਕਾਰੀਆਂ ਨਾਲ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।

ਇਸ ਮਾਮਲੇ ’ਚ ਹੋਰਨਾਂ ਮੁਲਜ਼ਮ ਅਧਿਕਾਰੀਆਂ ਤੇ ਨਿੱਜੀ ਵਿਅਕਤੀਆਂ ਖਿਲਾਫ ਦੋਸ਼ਾਂ ਦਾ ਅਦਾਲਤ ਪਹਿਲਾਂ ਹੀ ਨੋਟਿਸ ਲੈ ਚੁੱਕੀ ਹੈ। ਸੀਬੀਆਈ ਵੱਲੋਂ ਜਿਯਾਸ਼ੂ ਝਾਓ ਖਿਲਾਫ ਸੰਮਨ ਤੇ ਗੈਰਜ਼ਮਾਨਤੀ ਵਾਰੰਟ ਜਾਰੀ ਨਾ ਕਰ ਪਾਉਣ ਕਰਕੇ ਉਸਦੇ ਮੁਕੱਦਮੇ ਨੂੰ ਹੋਰਨਾਂ ਮੁਲਜ਼ਮਾਂ ਦੇ ਕੇਸ ਤੋਂ ਵੱਖ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਹੁਣ ਉਕਤ ਚੀਨੀ ਦੀ ਹਵਾਲਗੀ ਇਕ ਅਰਜ਼ੀ ਦਾਖਲ ਕਰਨ ਦਾ ਫੈਸਲਾ ਕੀਤਾ ਹੈ।

ਐੱਨਡੀਐੱਮਸੀ ਨੇ ਸ਼ਿਵਾਜੀ ਸਟੇਡੀਅਮ ਦੇ ਆਧੁਨਿਕੀਕਰਨ ਲਈ 16 ਫਰਵਰੀ 2008 ਨੂੰ ਟੈਂਡਰ ਮੰਗੇ ਸਨ। 9 ਜੂਨ 2008 ਨੂੰ ਇਹ ਠੇਕਾ 160.27 ਕਰੋੜ ਰੁਪਏ ’ਚ ਚਾਈਨਾ ਰੇਲਵੇ ਸ਼ਿਸੀਜੂ ਗਰੁੱਪ ਨੂੰ ਦੇ ਦਿੱਤਾ ਗਿਆ। ਇਹ ਰਕਮ ਅੰਦਾਜ਼ਨ ਖਰਚ 80.85 ਕਰੋੜ ਰੁਪਏ ਤੋਂ 98.23 ਫੀਸਦੀ ਵੱਧ ਸੀ।

LEAVE A REPLY

Please enter your comment!
Please enter your name here