ਜੇਕਰ ਤੁਹਾਡੇ ਅੰਦਰ ਕੁਝ ਕਰਨ ਦੀ ਇੱਛਾ ਹੈ, ਤਾਂ ਉਮਰ ਤੁਹਾਡੇ ਲਈ ਸਿਰਫ਼ ਇੱਕ ਨੰਬਰ ਹੈ, ਹੋਰ ਕੁਝ ਨਹੀਂ। 94 ਸਾਲਾ ਭਗਵਾਨੀ ਦੇਵੀ ਡਾਗਰ ਨੇ ਵੀ ਕੁਝ ਅਜਿਹਾ ਹੀ ਸਾਬਤ ਕੀਤਾ ਹੈ। ਜਿਸ ਉਮਰ ਵਿਚ ਲੋਕ ਆਮ ਤੌਰ ‘ਤੇ ਸਹੀ ਢੰਗ ਨਾਲ ਚੱਲਣ ਤੋਂ ਅਸਮਰੱਥ ਹੁੰਦੇ ਹਨ, ਭਗਵਾਨੀ ਨੇ ਉਸ ਉਮਰ ਵਿਚ ਵਿਦੇਸ਼ਾਂ ਵਿਚ ਭਾਰਤ ਦਾ ਡੰਕਾ ਵਜਾਇਆ ਹੈ। ਹਰਿਆਣਾ ਦੀ ਰਹਿਣ ਵਾਲੀ ਭਗਵਾਨੀ ਦੇਵੀ ਹੁਣ 94 ਸਾਲ ਦੀ ਉਮਰ ‘ਚ ਵਿਸ਼ਵ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਅਤੇ ਦੋ ਕਾਂਸੀ ਦੇ ਤਮਗੇ ਜਿੱਤ ਕੇ ਦੁਨੀਆ ਲਈ ਪ੍ਰੇਰਨਾ ਸਰੋਤ ਬਣ ਰਹੀ ਹੈ।
ਭਗਵਾਨੀ ਨੇ ਫਿਨਲੈਂਡ ਦੇ ਟੈਂਪੇਰੇ ਵਿੱਚ 100 ਮੀਟਰ ਸਪ੍ਰਿੰਟ ਮੁਕਾਬਲੇ ਵਿੱਚ ਸਿਰਫ਼ 24.74 ਸਕਿੰਟ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਉਸ ਨੇ ਸ਼ਾਟ ਪੁਟ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ।
ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਭਗਵਾਨੀ ਦੇਵੀ ਦੀ ਤਸਵੀਰ ਪੋਸਟ ਕੀਤੀ ਹੈ।ਮੰਤਰਾਲੇ ਨੇ ਇਸ ਦੇ ਨਾਲ ਕੈਪਸ਼ਨ ‘ਚ ਲਿਖਿਆ, ‘ਭਾਰਤ ਦੀ 94 ਸਾਲਾ ਭਗਵਾਨੀ ਦੇਵੀ ਨੇ ਇਕ ਵਾਰ ਫਿਰ ਦੱਸਿਆ ਹੈ ਕਿ ਉਮਰ ਸਿਰਫ ਇਕ ਨੰਬਰ ਹੈ।ਉਸ ਨੇ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤੇ।ਸੱਚਮੁੱਚ ਇੱਕ ਦਲੇਰ ਪ੍ਰਦਰਸ਼ਨ