Home News National ਵਿਨੇਸ਼ ਫੋਗਾਟ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਵਿਨੇਸ਼ ਫੋਗਾਟ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

0
ਵਿਨੇਸ਼ ਫੋਗਾਟ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਭਾਰਤੀ ਓਲੰਪਿਕ ਸੰਘ ਦੀ ਐਡ-ਹਾਕ ਕਮੇਟੀ ਵੱਲੋਂ ਜੈਪੁਰ ਵਿੱਚ ਕਰਵਾਈ ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਵਿਨੇਸ਼ ਫੋਗਾਟ ਨੇ 55 ਕਿਲੋ ਵਿੱਚ ਸੋਨ ਤਗ਼ਮਾ ਜਿੱਤਿਆ ਹੈ।

ਆਪਣੇ ਤਜਰਬੇਕਾਰ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਵਿਨੇਸ਼ ਨੇ ਮੱਧ ਪ੍ਰਦੇਸ਼ ਦੀ ਆਪਣੀ ਵਿਰੋਧੀ ਜੋਤੀ ਨੂੰ 4-0 ਨਾਲ ਹਰਾਇਆ। ਇਸ ਦੇ ਨਾਲ ਹੀ ਹਰਿਆਣਾ ਨੇ ਜੈਪੁਰ ਵਿੱਚ ਹੋਏ ਸੀਨੀਅਰ ਰਾਸ਼ਟਰੀ ਕੁਸ਼ਤੀ ਮੁਕਾਬਲੇ ਵਿੱਚ 189 ਅੰਕਾਂ ਨਾਲ ਖਿਤਾਬ ਜਿੱਤਿਆ।

ਪਹਿਲਵਾਨ ਵਿਨੇਸ਼ ਫੋਗਾਟ ਨੇ ਸੋਨ ਤਮਗਾ ਜਿੱਤਿਆ ਹੈ। ਵਿਨੇਸ਼ ਫੋਗਾਟ ਰੇਲਵੇ ਵੱਲੋਂ ਖੇਡ ਰਹੀ ਸੀ। ਹਰਿਆਣਾ ਦੀ ਨਿਰਮਲਾ, ਅੰਸ਼ੂ, ਜੋਤੀ ਨੇ ਗੋਲਡ ਜਿੱਤਿਆ ਹੈ। ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੀ ਨੁਮਾਇੰਦਗੀ ਕਰਨ ਵਾਲੇ 29 ਸਾਲਾ ਖਿਡਾਰੀ ਨੇ ਇਸ ਤੋਂ ਪਹਿਲਾਂ 2018 ਜਕਾਰਤਾ ਏਸ਼ੀਆਈ ਖੇਡਾਂ ਵਿੱਚ 50 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 53 ਕਿਲੋਗ੍ਰਾਮ ਵਰਗ ਵੀ ਜਿੱਤਿਆ ਸੀ।

ਸੋਨ ਤਮਗਾ ਜਿੱਤਣ ਤੋਂ ਬਾਅਦ ਪਹਿਲਵਾਨ ਸਾਕਸ਼ੀ ਮਲਿਕ ਨੇ ਪੋਡੀਅਮ ‘ਤੇ ਵਿਨੇਸ਼ ਫੋਗਾਟ ਨੂੰ ਸੋਨ ਤਮਗਾ ਦਿੱਤਾ। ਵਿਨੇਸ਼ ਦੀ ਜਿੱਤ ‘ਤੇ ਦੰਗਲ ਗਰਲ ਗੀਤਾ ਫੋਗਾਟ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- “ਭੈਣ ਵਿਨੇਸ਼ ਫੋਗਾਟ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਿਆ, ਭੈਣ ਨੂੰ ਬਹੁਤ-ਬਹੁਤ ਵਧਾਈਆਂ।”

ਤੁਸੀਂ ਭੈਣਾਂ ਪਿਛਲੇ ਇੱਕ ਸਾਲ ਤੋਂ ਇਨਸਾਫ਼ ਲਈ ਲੜ ਰਹੀਆਂ ਹੋ ਅਤੇ ਉਸ ਤੋਂ ਬਾਅਦ 6 ਮਹੀਨੇ ਪਹਿਲਾਂ ਤੁਹਾਡੇ ਗੋਡੇ ਦਾ ਅਪਰੇਸ਼ਨ ਹੋਇਆ ਸੀ, ਇਸ ਸਭ ਦੇ ਬਾਵਜੂਦ ਤੁਸੀਂ ਕੁਸ਼ਤੀ ਦੀ ਮੈਟ ‘ਤੇ ਸ਼ਾਨਦਾਰ ਵਾਪਸੀ ਕੀਤੀ ਹੈ ਅਤੇ ਟਰਾਇਲਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਹਿੰਮਤ ਨੂੰ ਸਲਾਮ।

LEAVE A REPLY

Please enter your comment!
Please enter your name here