ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੁਵੈਤੀ ਸ਼ਾਸਕ ਅਮੀਰ ਸ਼ੇਖ ਨਵਾਫ਼ ਅਲ-ਅਹਿਮਦ ਅਲ-ਜਬਰ ਅਲ-ਸਬਾ ਦੇ ਦਿਹਾਂਤ ‘ਤੇ ਸੋਗ ਜਤਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਭਾਰਤ-ਕੁਵੈਤ ਸੰਬੰਧਾਂ ਨੂੰ ਮਜ਼ਬੂਤ ਬਣਾਉਣ ‘ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਜੈਸ਼ੰਕਰ ਸਵੇਰੇ ਦਿੱਲੀ ਸਥਿਤ ਕੁਵੈਤੀ ਦੂਤਘਰ ਗਏ ਅਤੇ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਕਿਹਾ,”ਕੁਵੈਤ ਦੇ ਅਮੀਰ ਮਹਾਮਹਿਮ ਸ਼ੇਖ ਨਵਾਫ ਅਲ ਅਹਿਮਦ ਅਲ-ਜਬਰ ਅਲ-ਸਬਾ ਦੇ ਦਿਹਾਂਤ ‘ਤੇ ਹਮਦਰਦੀ ਜ਼ਾਹਰ ਕਰਦੇ ਹਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸਵੇਰੇ ਦਿੱਲੀ ਸਥਿਤ ਕੁਵੈਤੀ ਦੂਤਘਰ ਦਾ ਦੌਰਾ ਕੀਤਾ।”
ਇਹ ਵੀ ਪੜ੍ਹੋ : ਡਾਨ ਦਾਊਦ ਇਬਰਾਹਿਮ ਨਾਲ ਜੁੜੀ ਖ਼ਬਰ, ਦਾਊਦ ਦੀ ਵਿਗੜੀ ਤਬੀਅਤ
ਉਨ੍ਹਾਂ ਕਿਹਾ,”ਭਾਰਤ ਦੇ ਲੋਕਾਂ ਨਾਲ ਹੀ ਸਰਕਾਰ ਸਾਡੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ‘ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੇਗੀ।” ਭਾਰਤ ਅਤੇ ਕੁਵੈਤ ਦੇ ਸੰਬੰਧਾਂ ਨੂੰ ਅੱਗੇ ਵਧਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਮੀਰ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਭਾਰਤ ਦੇ ਉਨ੍ਹਾਂ ਦੇ ਸਨਮਾਨ ‘ਚ ਐਤਵਾਰ ਨੂੰ ਸਰਕਾਰੀ ਸੋਗ ਦਾ ਐਲਾਨ ਕੀਤਾ ਸੀ।