ਵਿਦਿਆਰਥੀਆਂ ਲਈ ਅਹਿਮ ਖਬਰ, ਹੁਣ ਥਿਊਰੀ ਪ੍ਰੀਖਿਆ ‘ਚੋਂ ਲੈਣੇ ਪੈਣਗੇ ਇੰਨੇ ਫੀਸਦੀ ਨੰਬਰ

0
28

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਕੁਝ ਨਵੇਂ ਬਦਲਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਬੋਰਡ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਪਾਸ ਕਰਨ ਲਈ ਥਿਊਰੀ ਵਿੱਚ 20 ਫੀਸਦੀ ਅੰਕ ਹਾਸਲ ਕਰਨੇ ਜ਼ਰੂਰੀ ਸਨ ਪਰ ਹੁਣ ਵਿਦਿਆਰਥੀਆਂ ਲਈ 25 ਫੀਸਦੀ ਅੰਕ ਹਾਸਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਸੈਕਸ਼ਨ 2023-24 ਵਿੱਚ ਮਾਰਚ ਮਹੀਨੇ ਵਿੱਚ ਹੋਣ ਵਾਲੀ ਫਾਈਨਲ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਥਿਊਰੀ ਪ੍ਰੀਖਿਆ ਵਿੱਚ 20 ਫੀਸਦੀ ਦੀ ਬਜਾਏ 25 ਫੀਸਦੀ ਅੰਕ ਲੈਣੇ ਹੋਣਗੇ। ਪਾਸ ਪ੍ਰਤੀਸ਼ਤਤਾ ਅੰਕਾਂ ਦਾ ਇਹ ਨਿਯਮ ਗਰੁੱਪ-ਏ ਦੇ 6 ਵਿਸ਼ਿਆਂ ਲਈ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਪ੍ਰੈਕਟੀਕਲ ਅਤੇ ਥਿਊਰੀ ਸਮੇਤ ਕੁੱਲ 33 ਫੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ।

10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਕੁੱਲ ਅੰਕ 650 ਹੋਣਗੇ। ਪ੍ਰੀਖਿਆ ਵਿੱਚ ਕੁੱਲ 8 ਵਿਸ਼ੇ ਹੋਣਗੇ, ਜਿਨ੍ਹਾਂ ਵਿੱਚੋਂ ਗਰੁੱਪ-ਏ ਦੇ 6 ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੋਵੇਗਾ, ਜਦਕਿ ਗਰੁੱਪ-ਬੀ ਦੇ 2 ਵਿਸ਼ਿਆਂ ਵਿੱਚ ਬੈਠਣਾ ਲਾਜ਼ਮੀ ਹੋਵੇਗਾ। 2022-23 ਵਿੱਚ ਵਿਦਿਆਰਥੀਆਂ ਲਈ 9 ਵਿਸ਼ਿਆਂ ਲਈ ਹਾਜ਼ਰ ਹੋਣਾ ਲਾਜ਼ਮੀ ਸੀ, ਪਰ ਇਸ ਵਾਰ ਇੱਕ ਵਿਸ਼ਾ ਹਟਾ ਦਿੱਤਾ ਗਿਆ ਹੈ, ਜੋ ਕਿ ਇਲੈਕਟਿਵ, ਪ੍ਰੀ-ਵੋਕੇਸ਼ਨਲ ਅਤੇ NSQF ਹੈ। ਤੁਹਾਨੂੰ 3 ਦੀ ਬਜਾਏ 2 ਵਿਸ਼ਿਆਂ ਦੀ ਚੋਣ ਕਰਨੀ ਪਵੇਗੀ।

10ਵੀਂ ਜਮਾਤ ਵਿੱਚ ਪੰਜਾਬੀ ਜਾਂ ਪੰਜਾਬ ਹਿਸਟਰੀ ਕਲਚਰ ਦੀ ਥਿਊਰੀ ਪ੍ਰੀਖਿਆ ਕੁੱਲ 65 ਅੰਕਾਂ ਦੀ ਹੋਵੇਗੀ ਅਤੇ ਅੰਦਰੂਨੀ ਮੁਲਾਂਕਣ 10 ਅੰਕਾਂ ਦਾ ਹੋਵੇਗਾ। ਇਸ ਵਿੱਚ ਕੁੱਲ 75 ਅੰਕ ਹੋਣਗੇ, ਜਦਕਿ ਗਰੁੱਪ-ਏ ਵਿੱਚ ਅੰਗਰੇਜ਼ੀ, ਹਿੰਦੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਹੋਰ ਵਿਸ਼ਿਆਂ ਵਿੱਚ ਥਿਊਰੀ ਲਈ 80 ਅੰਕ ਅਤੇ ਅੰਦਰੂਨੀ ਮੁਲਾਂਕਣ ਲਈ 20 ਅੰਕ ਹੋਣਗੇ।

ਇਹ ਪੇਪਰ ਕੁੱਲ 100 ਅੰਕਾਂ ਦੇ ਹੋਣਗੇ। ਗਰੁੱਪ-ਬੀ ਵਿੱਚ ਕੰਪਿਊਟਰ ਸਾਇੰਸ ਵਿੱਚ ਥਿਊਰੀ 50 ਅੰਕ, ਪ੍ਰੈਕਟੀਕਲ 45 ਅੰਕ ਅਤੇ ਅੰਦਰੂਨੀ ਮੁਲਾਂਕਣ 5 ਅੰਕਾਂ ਦਾ ਹੋਵੇਗਾ।

LEAVE A REPLY

Please enter your comment!
Please enter your name here