ਲੰਡਨ ‘ਚ ਪੰਜਾਬੀ ਮੁਟਿਆਰ ਦਾ ਕ.ਤਲ

0
13

ਵਿਦੇਸ਼ ‘ਚ ਇੱਕ ਪੰਜਾਬੀ ਮੁਟਿਆਰ ਦਾ ਕਤਲ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰਦਾਸਪੁਰ ਦੀ ਇੱਕ ਲੜਕੀ ਦਾ ਲੰਡਨ ਵਿੱਚ ਉਸਦੇ ਪਤੀ ਨੇ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਹਿਕ ਸ਼ਰਮਾ (19) ਵਾਸੀ ਪਿੰਡ ਜੋਗੀ ਚੀਮਾ ਵਜੋਂ ਹੋਈ ਹੈ।ਮਹਿਕ ਦੀ ਮਾਂ ਮਧੂਬਾਲਾ ਨੇ ਦੱਸਿਆ ਕਿ ਉਹ ਵਿਧਵਾ ਹੈ।

ਉਸ ਦੀ ਲੜਕੀ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਉਸ ਦੀ ਬੇਟੀ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ। 20 ਨਵੰਬਰ 2022 ਨੂੰ ਉਹ ਸਟੱਡੀ ਵੀਜ਼ੇ ‘ਤੇ ਲੰਡਨ ਗਈ ਸੀ।

ਕੁਝ ਮਹੀਨਿਆਂ ਬਾਅਦ ਉਸ ਦਾ ਪਤੀ ਸਾਹਿਲ ਸ਼ਰਮਾ ਸਪਾਊਸ ਵੀਜ਼ੇ ‘ਤੇ ਉਸ ਕੋਲ ਲੰਡਨ ਚਲਾ ਗਿਆ।ਮਹਿਕ ਸ਼ਰਮਾ ਨੇ ਆਪਣੀ ਪੜ੍ਹਾਈ ਨੂੰ ਸਕਿਲਡ ਵਰਕਰ ਵਰਕ ਪਰਮਿਟ ਵਿੱਚ ਤਬਦੀਲ ਕਰ ਲਿਆ ਸੀ। ਇਸ ਸਮੇਂ ਉਹ ਫੈਬੂਲਸ ਹੋਮ ਕੇਅਰ ਲਿਮਟਿਡ ‘ਚ ਕੇਅਰਟੇਕਰ ਦੇ ਤੌਰ ‘ਤੇ ਕੰਮ ਕਰ ਰਹੀ ਸੀ।ਮਧੂਬਾਲਾ ਨੇ ਦੋਸ਼ ਲਗਾਇਆ ਕਿ ਲੰਡਨ ਜਾਣ ਤੋਂ ਬਾਅਦ ਸਾਹਿਲ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਉਸ ਦੀ ਧੀ ‘ਤੇ ਸ਼ੱਕ ਕਰਦਾ ਸੀ ਅਤੇ ਕਈ ਵਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕਾ ਸੀ।

ਉਹ ਲਗਾਤਾਰ ਆਪਣੀ ਬੇਟੀ ਨੂੰ ਫੋਨ ਕਰ ਰਹੀ ਸੀ ਪਰ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਲੰਡਨ ਤੋਂ ਫੋਨ ਆਇਆ ਕਿ ਉਸ ਦੀ ਧੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਲੰਡਨ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਧੂਬਾਲਾ ਨੇ ਦੱਸਿਆ ਕਿ ਇਹ ਕਤਲ ਉਸ ਦੇ ਜਵਾਈ ਸਾਹਿਲ ਸ਼ਰਮਾ ਨੇ ਕੀਤਾ ਹੈ। ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ।ਇਸ ਸਬੰਧੀ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।

LEAVE A REPLY

Please enter your comment!
Please enter your name here