ਮਲੋਟ ਸ਼ਹਿਰ ਤੇ ਨੇੜਲੇ ਪਿੰਡਾਂ ਦੇ ਇਤਿਹਾਸ ਸਮੇਤ ਮਲੋਟ ਸ਼ਹਿਰ ਵਿੱਚ ਮੋਬਾਈਲ ਫੋਨ ਡਾਇਰੈਕਟਰੀ ਦੇ ਪ੍ਰਚਲਨ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਲੇਖਕ ਰੋਹਿਤ ਕਾਲੜਾ ਦੀ ਮਲੋਟ ਤੇ ਆਧਾਰਿਤ 14ਵੀ ਕਿਤਾਬ ‘ਮਲੋਟ ਕਾਲਿੰਗ’ ਮੋਬਾਈਲ ਫੋਨ ਡਾਇਰੈਕਟਰੀ ਭਾਗ-8 ਦਾ ਵਿਮੋਚਨ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ IAS ਵਲੋ ਕੀਤਾ ਗਿਆ।
ਇਸ ਦੌਰਾਨ ਉਹਨਾਂ ਦੇ ਨਾਲ SDM ਮਲੋਟ ਕੰਵਰਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਸ ਕਿਤਾਬ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਸ ਮੋਬਾਈਲ ਫੋਨ ਡਾਇਰੈਕਟਰੀ ਦਾ ਆਪਣਾ ਮਹੱਤਵ ਹੈ। ਲੇਖਕ ਰੋਹਿਤ ਕਾਲੜਾ ਜੋ ਕਿ ਸਮੇਂ-ਸਮੇਂ ਤੇ ਮਲੋਟ ਦੇ ਇਤਿਹਾਸ ਤੋਂ ਲੈਕੇ ਹਰ ਵਿਸ਼ੇ ਤੇ ਕੋਈ ਨਾ ਕੋਈ ਪੇਸ਼ਕਾਰੀ ਕਰਦੇ ਰਹਿੰਦੇ ਹਨ ਜੋ ਕਿ ਸਲਾਘਾਯੋਗ ਉਪਰਾਲਾ ਹੈ।
ਲੇਖਕ ਰੋਹਿਤ ਕਾਲੜਾ ਨੇ ਆਪਣੀ ਇਸ ਕਿਤਾਬ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਹਰ 2-3 ਸਾਲ ਬਾਅਦ ਮੋਬਾਈਲ ਫੋਨ ਡਾਇਰੈਕਟਰੀ ਦੇ ਨਵੇਂ ਭਾਗ ਦਾ ਪ੍ਰਕਾਸ਼ਨ ਕਰਦੇ ਹਨ, ਕਿਉਕਿ ਮੋਬਾਈਲ ਫੋਨ ਡਾਇਰੈਕਟਰੀ ਦੀ ਮੰਗ ਹਮੇਸ਼ਾਂ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਇਸ ਕਿਤਾਬ ਵਿੱਚ ਮਲੋਟ ਦਾ ਸ਼ਾਇਦ ਹੀ ਕੋਈ ਇਹੋ ਜਿਹਾ ਖੇਤਰ ਹੋਵੇਗਾ ਜਿਸਦੇ ਸੰਪਰਕ ਨੰਬਰ ਪ੍ਰਕਾਸ਼ਿਤ ਨਾ ਕੀਤੇ ਗਏ ਹੋਣ ।
ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਸ ਨਾਲ ਲੋਕਾਂ ਦਾ ਆਪਸੀ ਸੰਪਰਕ ਹੋਰ ਜਿਆਦਾ ਮਜ਼ਬੂਤ ਹੋਵੇਗਾ। ਜਿਕਰਯੋਗ ਹੈ ਕਿ ਲੇਖਕ ਰੋਹਿਤ ਕਾਲੜਾ ਨੂੰ ਸਟੇਟ ਪੱਧਰ ‘ਤੇ ਨੋਬਲ ਫਾਊਂਡੇਸ਼ਨ ਲੁਧਿਆਣਾ ਵਲੋ ਸਵਾਭਿਮਾਨ ਐਵਾਰਡ ਨਾਲ ਵੀ ਨਵਾਜ਼ਿਆ ਜਾ ਚੁੱਕਿਆ ਹੈ, ਅਤੇ ਮਲੋਟ ਸ਼ਹਿਰ ਅਤੇ ਪਿੰਡਾਂ ਦੇ ਇਤਿਹਾਸ ਨੂੰ ਲਿਖਣ ਦਾ ਮਾਣ ਵੀ ਉਹਨਾਂ ਨੂੰ ਹਾਸਲ ਹੈ। ਇਸ ਮੌਕੇ ਹਰਵਿੰਦਰ ਪਾਲ ਸਿੰਘ ਸੀਚਾ, ਗੌਰਵ ਨਾਗਪਾਲ,ਜਸਪਾਲ ਮਾਨ ਵੀ ਵਿਸ਼ੇਸ਼ ਤੌਰ ‘ਤੇ ਹਾਜਰ ਸਨ।