ਲੁਧਿਆਣਾ ‘ਚ ਕੁੱਝ ਵਿਅਕਤੀਆਂ ਵਲੋਂ 2 ਨੌਜਵਾਨਾਂ ‘ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵਿੰਦਾਵਨ ਰੋਡ ਇਲਾਕੇ ‘ਚ ਸਰੇਆਮ ਗੁੰਡਾਗਰਦੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬਦਮਾਸਾਂ ਵਲੋਂ ਦੋ ਭਰਾਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਇਸ ਹਮਲੇ ‘ਚ ਜ਼ਖ਼ਮੀ ਹੋਏ ਇੱਕ ਭਰਾ ਨੂੰ ਡੀਐਮਸੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।ਇਸਦੇ ਨਾਲ ਹੀ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਆਰੋਪੀ ਤੇਜਧਾਰ ਹਥਿਆਰਾਂ ਨਾਲ ਹਮਲੇ ਕਰ ਰਹੇ ਹਨ।
ਇਸ ਸਬੰਧ ਵਿੱਚ ਪੀੜਤ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਝਪਟਮਾਰ ਅਤੇ ਬਦਮਾਸ਼ ਕਿਸਮ ਦੇ ਲੋਕ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੇਕਿਨ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਇਲਾਕੇ ਦੇ ਕੁਝ ਲੋਕ ਵੀ ਇਹਨਾਂ ਦਾ ਸਾਥ ਦਿੰਦੇ ਹਨ।
ਪੁਲਿਸ ਮੁਤਾਬਕ ਜਸ਼ਨ ਬਹਿਲ ਆਪਣੇ ਸਾਥੀ ਨਾਲ ਆਪਣੇ ਕੰਮ ਵਿੱਚ ਭਾਈਵਾਲ ਨੂੰ ਮਿਲਣ ਵਾਸਤੇ ਜਾ ਰਿਹਾ ਸੀ ਕਿ ਅਚਾਨਕ ਪੰਜ ਤੋਂ ਛੇ ਨੌਜਵਾਨਾਂ ਨੇ ਉਸ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ। ਹਾਲਾਂਕਿ ਪੁਲਿਸ ਨੇ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਆਰੋਪੀਆਂ ਦੀ ਪਛਾਣ ਕਰ ਲਈ ਗਈ ਹੈ। ਜਲਦ ਹੀ ਇਸ ਸਬੰਧ ਵਿੱਚ ਖੁਲਾਸਾ ਕੀਤਾ ਜਾਵੇਗਾ। ਹਮਲੇ ਦੌਰਾਨ ਪੀੜਿਤ ਦੇ ਨਾਲ ਉਸ ਦਾ ਭਰਾ ਵੀ ਮੌਜੂਦ ਸੀ। ਆਰੋਪੀ ਪੀੜਿਤ ਪਾਸੋਂ ਮੋਬਾਈਲ ਅਤੇ ਹੋਰ ਸਮਾਨ ਵੀ ਲੈ ਗਏ ਹਨ।