ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੁਧਿਆਣਾ ਵਿੱਚ ਚੱਪੇ ਚੱਪੇ ਤੇ ਪੁਲਿਸਬਲ ਤੈਨਾਤ ਕਾਰਨ ਤੇ ਸਰਕਾਰ ‘ਤੇ ਸਵਾਲ ਖੜੇ ਕੀਤੇ ਹਨ ਉਹਨਾਂ ਮੁੱਖ ਮੰਤਰੀ ਦੇ ਨਾਮ ਜਾਰੀ ਕੀਤੇ ਟਵੀਟ ਵਿੱਚ ਕਿਹਾ ਕਿ
ਭਗਵੰਤ ਮਾਨ ਜੀ,
ਤੁਹਾਡੀ ਪੁਲਿਸ ਆਮ ਲੋਕਾਂ ਨੂੰ ਬਹਿਸ ਵਿਚ ਵੜਨ ਹੀ ਨਹੀਂ ਦੇ ਰਹੀ।
ਜੇਕਰ ਤੁਸੀਂ ਇਹ ਕੁਝ ਹੀ ਕਰਨਾ ਸੀ ਤਾਂ ਬਿਨਾਂ ਵਰਦੀ ਪੁਲਿਸ ਨੂੰ ਦਰਸ਼ਕਾਂ ਵਾਲੀ ਥਾਂ ਬਿਠਾ ਕੇ ਇਹ ਪ੍ਰੋਗਰਾਮ ਪੁਲਿਸ ਅਕਾਦਮੀ ਫਿਲੌਰ ਵਿੱਚ ਕਰ ਲੈਣਾ ਸੀ।
ਨਾ ਲੁਧਿਆਣਾ ਸ਼ਹਿਰ ਸੀਲ ਕਰਨ ਦੀ ਲੋੜ ਸੀ ਨਾ ਪੰਜਾਬੀਆਂ ਨੂੰ ਖੱਜਲ ਹੋਣਾ ਪੈਂਦਾ।
#ਪੰਜਾਬਮੰਗਦਾਜਵਾਬ
“ਮੈਂ ਪੰਜਾਬ ਬੋਲਦਾ ਹਾਂ” ਦੀਆਂ ਤਿਆਰੀਆਂ,,,
ਭਗਵੰਤ ਮਾਨ ਜੀ,
ਪੰਜਾਬ ਨੂੰ ਬੋਲਣ ਤੋਂ ਰੋਕਣ ਲਈ ਬਹਿਸ ਵਾਲੀ ਥਾਂ 1 ਬੰਦੇ ਤੇ 2 ਪੁਲਿਸ ਮੁਲਾਜ਼ਮ (1 ਹਜ਼ਾਰ ਦਰਸ਼ਕ,2 ਹਜ਼ਾਰ ਪੁਲਿਸ ਮੁਲਾਜ਼ਮ) ਲਾ ਕੇ ਕਿਉਂ ਪੰਜਾਬ ਨੂੰ ‘ਤਾਲਿਬਾਨੀ ਦਹਿਸ਼ਤ’ ਵੱਲ ਧੱਕ ਰਹੇ ਹੋ?ਕੀ ਇਸ ਤਰ੍ਹਾਂ ਪੈ ਜਾਵੇਗਾ ਤੁਹਾਡੇ ਝੂਠਾਂ ਤੇ ਪਰਦਾ ?#ਪੰਜਾਬਮੰਗਦਾਜਵਾਬ… pic.twitter.com/NrfJskWoOq
— Sunil Jakhar (@sunilkjakhar) October 31, 2023