ਪਿਛਲੇ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਅੰਮ੍ਰਿਤਸਰ ਐਸਟੀਐਫ ਦੀ ਪੁਲਸ ਨੇ 2 ਵਿਅਕਤੀਆਂ ਨੂੰ ਨਸ਼ਾ ਤਸਕਰੀ ਕਰਦੇ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਂਚ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ 10 ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਕਿ ਸੁਰਮੁਖ ਸਿੰਘ ਸਮੂ ਅਤੇ ਦਿਲਬਾਗ ਸਿੰਘ ਨਾਮ ਦੇ ਵਿਅਕਤੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਲੁਧਿਆਣਾ ਕੋਰਟ ਕੰਪਲੈਕਸ ‘ਚ ਬੰਬ ਬਲਾਸਟ ‘ਚ ਉਨ੍ਹਾਂ ਦਾ ਵੀ ਹੱਥ ਸੀ।
ਸੁਰਮੁਖ ਸਿੰਘ ਸਮੂ ਨੇ ਪਾਕਿਸਤਾਨ ਆਈ.ਐਸ.ਆਈ ਏਜੰਟ ਨਾਲ ਮਿਲ ਕੇ EID ਪਾਕਿਸਤਾਨ ਤੋਂ ਮੰਗਵਾਈ ਸੀ ਅਤੇ ਦਿਲਬਾਗ ਸਿੰਘ ਬੱਗੋ ਅਤੇ ਉਸਦਾ ਇੱਕ ਸਾਥੀ ਉਸ ਵਲੋਂ EID ਨੂੰ ਲੁਧਿਆਣਾ ਵਿਖੇ ਪਹੁੰਚਾ ਕੇ ਆਏ ਸੀ। ਲੁਧਿਆਣਾ ਬੰਬ ਕਾਂਡ ਦੀ ਤਫਤੀਸ਼ N.I.A ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਮੁਕੱਦਮੇ ਵਿਚ ਤਫਤੀਸ਼ ਦੌਰਾਨ ਹੀ ਦੋਸ਼ੀਆਂ ਤੋਂ ਪੁੱਛਗਿੱਛ ਹੋਣ ਕਰਕੇ ਲੁਧਿਆਣਾ ਬੰਬ ਕਾਂਡ ਟਰੇਸ ਹੋਇਆ ਹੈ।
ਇਸ ਦੇ ਨਾਲ ਹੀ STF ਬਾਰਡਰ ਰੇਂਜ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਸੁਰਮੁਖ ਸਿੰਘ ਸਮੂਹ ਜਿੱਥੇ ਹੈਰੋਇਨ ਤਸਕਰੀ ਮਾਮਲੇ ਚ ਨਾਮਜ਼ਦ ਹੋਇਆ ਹੈ ਉੱਥੇ ਹੀ ਇਹ ਆਈਐਸਆਈ ਦੇ ਏਜੰਟਾਂ ਨਾਲ ਮਿਲ ਕੇ ਪੰਜਾਬ ਦਾ ਨੈੱਟਵਰਕ ਢਹਿ ਢੇਰੀ ਕਰਨ ਚ ਵੀ ਇਸ ਦਾ ਹੱਥ ਹੈ।
ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਐਸਟੀਐਫ ਪੁਲਸ ਵੱਲੋਂ ਦਸ ਦੇ ਕਰੀਬ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲ ਕੁੱਲ ਪੰਜ ਕਿੱਲੋ ਹੈਰੋਇਨ ਬਰਾਮਦ ਹੋਈ ਹੈ ਦੋ ਪਾਕਿਸਤਾਨੀ ਸਿੰਮ ਬਰਾਮਦ ਹੋਏ ਹਨ ਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ ਅਤੇ ਇਨ੍ਹਾਂ ਦਸਾਂ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਸੁਖਵਿੰਦਰ ਸਿੰਘ ਉਰਫ ਭੋਲਾ, ਦਿਲਬਾਗ ਸਿੰਘ ਉਰਫ ਬੱਗਾ , ਸਰਬਜੀਤ ਸਿੰਘ ਉਰਫ ਸੱਬਾ, ਸੁਰਮੁੱਖ ਸਿੰਘ ਸਮੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ,ਰਿੰਕੂ ਕੁਮਾਰ ਉਰਫ ਲਾਡੋ, ਅਵਤਾਰ ਸਿੰਘ ,ਗੁਰਅਵਤਾਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਕੀ ਸੁਰਮੁਖ ਸਿੰਘ ਸਮੂ ਅਤੇ ਦਿਲਬਾਗ ਸਿੰਘ ਬੱਗੂ ਲੁਧਿਆਣਾ ਬੰਬ ਕਾਂਡ ਮਾਮਲੇ ਵਿਚ ਵੀ ਸ਼ਾਮਿਲ ਹੈ ਹੁਣ ਪੁਲਸ ਵੱਲੋਂ ਇਨ੍ਹਾਂ ‘ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ