ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੀਆਂ ਵਧੀਆਂ ਮੁਸ਼ਕਿਲਾਂ,ED ਨੇ ਭੇਜਿਆ ਸੰਮਨ

0
6

ਬਿਹਾਰ ਦੀ ਸਿਆਸੀ ਹਲਚਲ ਵਿਚਾਲੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੀਆਂ ਮੁਸੀਬਤਾਂ ਹੋਰ ਵੱਧ ਗਈਆਂ ਹਨ। ਨੌਕਰੀ ਦੇ ਬਦਲੇ ਜ਼ਮੀਨ ਮਾਮਲੇ ’ਚ  ਦਿੱਲੀ ਦੀ ਰਾਉਜ ਏਵੇਨਿਊ ਕੋਰਟ ਨੇ ਈਡੀ ਦੇ ਦੋਸ਼-ਪੱਤਰ ’ਤੇ ਨੋਟਿਸ ਲੈਂਦੇ ਹੋਏ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਉਨ੍ਹਾਂ ਦੀ ਧੀ ਮੀਸਾ ਭਾਰਤੀ ਤੇ ਹੇਮਾ ਯਾਦਵ ਸਮੇਤ ਹੋਰਾਂ ਲਈ ਸੰਮਨ ਜਾਰੀ ਕੀਤਾ ਹੈ।

ਅਦਾਲਤ ਨੇ ਸਾਰਿਆਂ ਨੂੰ ਨੌਂ ਫਰਵਰੀ ਨੂੰ ਪੇਸ਼ ਹੋਣ ਲਈ ਵਾਰੰਟ ਜਾਰੀ ਕੀਤਾ ਹੈ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਕਥਿਤ ਸਹਿਯੋਗੀ ਅਮਿਤ ਕਾਤਿਆਲ ਫ਼ਿਲਹਾਲ ਨਿਆਇਕ ਹਿਰਾਸਤ ’ਚ ਹਨ। ਈਡੀ ਨੇ ਕਾਤਿਆਲ ਨੂੰ ਬੀਤੇ ਸਾਲ ਨਵੰਬਰ ’ਚ ਗ੍ਰਿਫਤਾਰ ਕੀਤਾ ਸੀ। ਇਸੇ ਦੌਰਾਨ ਲਾਲੂ ਨੂੰ ਜਾਂਚ ਏਜੰਸੀ ਨੇ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ ਸਨ।

LEAVE A REPLY

Please enter your comment!
Please enter your name here