ਸਲਾਵਤਪੁਰਾ ਨੇੜਲੇ ਪਿੰਡ ਦੁੱਲੇਵਾਲਾ ਵਿਖੇ ਵਿਖੇ ਇੱਕ ਘਰੋਂ 12 ਤੋਲੇ ਸੋਨਾ ਅਤੇ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਰ ਦੇ ਮਾਲਕ ਡਾਕਟਰ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਹ ਉਸਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਸੀ ਅਤੇ ਉਸ ਨੇ ਹੁਣ ਦੂਜਾ ਵਿਆਹ ਕਰਵਾਇਆ ਹੋਇਆ ਹੈ ਪ੍ਰੰਤੂ ਉਸ ਦੇ ਪਹਿਲੇ ਵਿਆਹ ਵਾਲੇ ਸਾਲੇ ਅਤੇ ਸਲੇਹਾਰ ਦੀ ਮੌਤ ਹੋ ਚੁੱਕੀ ਸੀ ਅਤੇ ਉਹਨਾਂ ਦਾ ਮੁੰਡਾ ਸ਼ੁਰੂ ਤੋਂ ਹੀ ਉਸਦੇ ਘਰ ਰਹਿੰਦਾ ਹੈ।
ਹੁਣ ਉਹ ਪਿਛਲੇ ਸਮੇਂ ਵਿੱਚ ਆਪਣੇ ਪਿੰਡ ਚਲਾ ਗਿਆ ਸੀ ਅਤੇ ਦੋ ਤਿੰਨ ਸਾਲ ਪਹਿਲਾ ਉਸਦੇ ਸਾਲ਼ੇ ਦਾ ਮੁੰਡਾ ਮੇਰੇ ਘਰ ਆ ਕੇ ਮੇਰੀ ਹੁਣ ਦੂਜੇ ਵਿਆਹ ਦੀ ਪਤਨੀ ਨੂੰ ਕਹਿਣ ਲੱਗਿਆ ਕਿ ਮੈਂ ਹੁਣ ਤੁਹਾਡੇ ਕੋਲ ਹੀ ਰਹਾਂਗਾ। ਇਸਦੇ ਨਾਲ ਹੀ ਕਿਹਾ ਕਿ ਮੈਨੂੰ ਹੁਣ ਇਥੇ ਹੀ ਕੰਮ ਤੇ ਲਗਵਾ ਦਿਓ ਮੈਂ ਇਕ ਵਾਰ ਜਵਾਬ ਦੇ ਦਿੱਤਾ।
ਫਿਰ ਮੇਰੀ ਘਰਵਾਲੀ ਨੇ ਇਹ ਕਹਿ ਕੇ ਮੇਰੇ ਘਰ ਰਹਿਣ ਲਈ ਹਾਂ ਕਰ ਦਿੱਤੀ ਕਿ ਇਸਨੂੰ ਇਹ ਨਾਂ ਲੱਗੇ ਕਿ ਇਸਦੀ ਸਕੀ ਭੂਆ ਨਹੀਂ ਰਹੀ ਇਸ ਲਈ ਮੇਰੇ ਹੁਣ ਵਾਲੀ ਘਰ ਵਾਲੀ ਨੇ ਮੇਰੇ ਸਾਲ਼ੇ ਦੇ ਮੁੰਡੇ ਨੂੰ ਘਰ ਰੱਖ ਲਿਆ ਅਤੇ ਕੰਮ ਤੇ ਵੀ ਲਗਵਾ ਦਿੱਤਾ ਅਤੇ ਲੰਘੇ ਕੱਲ ਸਵੇਰੇ ਕੰਮ ਤੇ ਚਲਾ ਗਿਆ ਪ੍ਰੰਤੂ ਸ਼ਾਮ ਨੂੰ ਘਰ ਨਹੀਂ ਆਇਆ।
ਘਰ ਦੇ ਮਾਲਕ ਨੇ ਦੱਸਿਆ ਕਿ ਅਲਮਾਰੀ ‘ਚ ਪਿਆ 12 ਤੋਲੇ ਸੋਨਾ ਅਤੇ ਨਗਦੀ ਗਾਇਬ ਸੀ ਜਿਸਤੋਂ ਬਾਅਦ ਅਸੀਂ ਉਸਨੂੰ ਕਾਲ ਕੀਤੀ ਤਾਂ ਉਸਦਾ ਫੋਨ ਬੰਦ ਆ ਰਿਹਾ ਸੀ ਅਤੇ ਹੁਣ ਤੱਕ ਉਸਦਾ ਫੋਨ ਬੰਦ ਹੀ ਹੈ ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ।