ਰਾਸ਼ਟਰਮੰਡਲ ਖੇਡਾਂ ‘ਚ ਮਹਿਲਾ ਮੁੱਕੇਬਾਜ਼ Nitu Ghanghas ਨੇ ਜਿੱਤਿਆ ਗੋਲਡ ਮੈਡਲ

0
357

ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਭਾਰਤੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਮਹਿਲਾ ਮੁੱਕੇਬਾਜ਼ ਨੀਤੂ ਘੰਘਾਸ (Nitu Ghanghas) ਨੇ ਐਤਵਾਰ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤ ਲਿਆ ਹੈ। ਨੀਤੂ ਨੇ 48 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਇੰਗਲੈਂਡ ਦੀ ਡੇਮੀ-ਜ਼ੈਡ ਰੇਸਟਨ ਖ਼ਿਲਾਫ਼ ਜਿੱਤ ਦਰਜ ਕੀਤੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਇਸ ਜਿੱਤ ਲਈ ਨੀਤੂ ਨੂੰ ਵਧਾਈ ਦਿੱਤੀ ਗਈ ਹੈ।

CWG 2022 ਵਿੱਚ ਭਾਰਤ ਦਾ ਇਹ 14ਵਾਂ ਸੋਨ ਤਗਮਾ ਹੈ। ਇਸ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 42 ਹੋ ਗਈ ਹੈ, ਜਿਸ ਵਿੱਚ 14 ਸੋਨ, 11 ਚਾਂਦੀ ਅਤੇ 17 ਕਾਂਸੀ ਦੇ ਤਗਮੇ ਸ਼ਾਮਲ ਹਨ।

ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਸ਼ੂਟਆਊਟ ‘ਚ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਮੈਚ ਦੇ ਅੰਤਿਮ ਪਲਾਂ ‘ਚ ਭਾਰਤੀ ਟੀਮ 1-0 ਨਾਲ ਅੱਗੇ ਸੀ ਪਰ ਆਖਰੀ 30 ਸਕਿੰਟਾਂ ਤੋਂ ਵੀ ਘੱਟ ਸਮੇਂ ‘ਚ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦਿੱਤਾ। ਇਹ ਪੈਨਲਟੀ ਸਟਰੋਕ ਵਿੱਚ ਬਦਲ ਗਿਆ ਅਤੇ ਓਲੀਵੀਆ ਮੈਰੀ ਨੇ ਨਿਊਜ਼ੀਲੈਂਡ ਦੀ ਬਰਾਬਰੀ ਕਰ ਲਈ, ਜਿਸ ਤੋਂ ਬਾਅਦ ਮੈਚ ਸ਼ੂਟ ਆਊਟ ਵਿੱਚ ਡਰਾਅ ਹੋ ਗਿਆ।

ਭਾਰਤ ਨੇ ਧੀਰਜ ਬਰਕਰਾਰ ਰੱਖਦੇ ਹੋਏ ਸ਼ੂਟਆਊਟ ਜਿੱਤ ਲਿਆ। ਵਿਵਾਦਪੂਰਨ ਸੈਮੀਫਾਈਨਲ ‘ਚ ਆਸਟ੍ਰੇਲੀਆ ਖਿਲਾਫ ਦਿਲ ਦਹਿਲਾਉਣ ਵਾਲੀ ਹਾਰ ਤੋਂ ਬਾਅਦ ਇਸ ਮੈਚ ‘ਚ ਖੇਡ ਰਹੀ ਭਾਰਤੀ ਟੀਮ ਨੇ ਪੂਰੇ ਮੈਚ ‘ਚ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਤਮਗਾ ਜਿੱਤਿਆ। ਸਲੀਮਾ ਟੇਟੇ ਦੇ ਗੋਲ ਦੀ ਬਦੌਲਤ ਅੱਧੇ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ। ਨੇਹਾ ਗੋਇਲ ਨੇ ਬ੍ਰੇਕ ਤੋਂ ਬਾਅਦ ਟੀਮ ਦੀ ਬੜ੍ਹਤ ਲਗਭਗ ਦੁੱਗਣੀ ਕਰ ਦਿੱਤੀ ਪਰ ਨਿਊਜ਼ੀਲੈਂਡ ਨੇ ਆਪਣੇ ਡਿਫੈਂਸ ਦੇ ਚੰਗੇ ਪ੍ਰਦਰਸ਼ਨ ਕਾਰਨ ਭਾਰਤ ਨੂੰ ਆਪਣੀ ਸਥਿਤੀ ਮਜ਼ਬੂਤ ​​ਨਹੀਂ ਹੋਣ ਦਿੱਤੀ।

LEAVE A REPLY

Please enter your comment!
Please enter your name here