ਭਾਰਤ ਦੀ ਬੈਡਮਿੰਟਨ ਸਟਾਰ P V Sindhu ਨੇ ਸੋਮਵਾਰ ਨੂੰ ਕੈਨੇਡਾ ਦੀ ਮਿਸ਼ੇਲ ਲੀ ਨੂੰ 2-0 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਸੋਨ ਤਮਗਾ ਜਿੱਤਿਆ। ਸਿੰਧੂ ਨੇ ਗਲਾਸਗੋ 2014 ਖੇਡਾਂ ਦੀ ਸੋਨ ਤਮਗਾ ਜੇਤੂ ਮਿਸ਼ੇਲ ਨੂੰ 21-15, 21-13 ਨਾਲ ਹਰਾਇਆ।
ਇਸ ਜਿੱਤ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੀਵੀ ਸਿੰਧੂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀਵੀ ਸਿੱਧੂ ਨੇ ਰਾਸ਼ਟਰਮੰਡਲ ਖੇਡਾਂ ‘ਚ ਗੋਲਡ ਜਿੱਤ ਕੇ ਦੇਸ਼ ਦਾ ਦਿਲ ਜਿੱਤ ਲਿਆ ਹੈ।
P V Sindhu has won the nation’s heart by winning a historic badminton gold at #CommonwealthGames. You created magic on the court, enthralling millions. Your masterly win makes our Tiranga fly high & our national anthem resonate at Birmingham. Heartiest congratulations!
— President of India (@rashtrapatibhvn) August 8, 2022
ਰੀਓ 2016 ਦੀ ਚਾਂਦੀ ਤਮਗਾ ਜੇਤੂ ਸਿੰਧੂ ਜਦੋਂ ਕੋਰਟ ‘ਤੇ ਆਈ ਤਾਂ ਉਨ੍ਹਾਂ ਦਾ ਪੈਰ ਪੱਟੀ ਨਾਲ ਬੰਨ੍ਹਿਆਂ ਹੋਇਆ ਸੀ ਪਰ ਇਸ ਦਾ ਉਨ੍ਹਾਂ ਦੀ ਖੇਡ ‘ਤੇ ਕੋਈ ਅਸਰ ਨਹੀਂ ਪਿਆ। ਪਹਿਲੀ ਗੇਮ ‘ਚ ਉਨ੍ਹਾਂ ਨੂੰ ਮਿਸ਼ੇਲ ਤੋਂ ਚੁਣੌਤੀ ਮਿਲੀ ਪਰ ਦੂਜੀ ਗੇਮ ‘ਚ ਕੈਨੇਡੀਅਨ ਖਿਡਾਰਨ ਦੀਆਂ ਅਣਜਾਣ ਗਲਤੀਆਂ ਨੇ ਸਿੰਧੂ ਲਈ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ। ਇਸ ਤੋਂ ਪਹਿਲਾਂ ਸਿੰਧੂ ਨੇ ਗਲਾਸਗੋ 2014 ਖੇਡਾਂ ਵਿੱਚ ਕਾਂਸੀ ਅਤੇ ਗੋਲਡਕੋਸਟ 2018 ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਇਸ ਜਿੱਤ ਨਾਲ ਸਿੰਧੂ ਨੇ ਰਾਸ਼ਟਰਮੰਡਲ ਤਮਗਿਆਂ ਦਾ ਆਪਣਾ ਸੈੱਟ ਪੂਰਾ ਕਰ ਲਿਆ ਹੈ।