ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਮੀ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ 9ਵੇਂ ਭਾਰਤੀ ਪੁਰਸ਼ ਕ੍ਰਿਕਟਰ ਹਨ। ਵਿਸ਼ਵ ਕੱਪ 2023 ਵਿਚ ਸ਼ਮੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਉਸ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟਾਂ ਲਈਆਂ। ਸ਼ਮੀ ਨੇ 7 ਮੈਚਾਂ ‘ਚ ਕੁੱਲ 24 ਵਿਕਟਾਂ ਲਈਆਂ ਸਨ।
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਦੇਸ਼ ਦੇ ਵੱਕਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੁਹੰਮਦ ਸ਼ਮੀ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪਿਛਲੇ ਕੁਝ ਸਾਲਾਂ ‘ਚ ਸ਼ਮੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਭਾਰਤੀ ਧਰਤੀ ‘ਤੇ ਖੇਡੇ ਗਏ ਵਿਸ਼ਵ ਕੱਪ ‘ਚ ਸ਼ਮੀ ਨੇ ਟੀਮ ਇੰਡੀਆ ਨੂੰ ਫਾਈਨਲ ‘ਚ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ।
ਅਰਜੁਨ ਐਵਾਰਡ ਬਾਰੇ ਏਐੱਨਆਈ ਨਾਲ ਗੱਲ ਕਰਦਿਆਂ ਮੁਹੰਮਦ ਸ਼ਮੀ ਨੇ ਕਿਹਾ, ‘ਇਹ ਪੁਰਸਕਾਰ ਮੇਰੇ ਲਈ ਇਕ ਸੁਪਨੇ ਵਾਂਗ ਹੈ, ਜ਼ਿੰਦਗੀ ਲੰਘ ਜਾਂਦੀ ਹੈ ਅਤੇ ਲੋਕ ਇਸ ਪੁਰਸਕਾਰ ਨੂੰ ਜਿੱਤਣ ਦੇ ਯੋਗ ਨਹੀਂ ਹੁੰਦੇ। ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਪੁਰਸਕਾਰ ਪ੍ਰਾਪਤ ਕਰਨਾ ਮੇਰੇ ਲਈ ਸੁਪਨੇ ਵਰਗਾ ਹੈ ਕਿਉਂਕਿ ਮੈਂ ਆਪਣੀ ਜ਼ਿੰਦਗੀ ‘ਚ ਕਈ ਲੋਕਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਹੁੰਦਿਆਂ ਦੇਖਿਆ ਹੈ।’