ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀਆਂ ਤਿਆਰੀਆਂ ਆਖਰੀ ਪੜਾਅ ‘ਚ, ਰਾਮਲੱਲਾ ਦੀ ਮੂਰਤੀ ਦੀ ਪਹਿਲੀ ਤਸਵੀਰ ਆਈ ਸਾਹਮਣੇ

0
72

22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀਆਂ ਤਿਆਰੀਆਂ ਆਖਰੀ ਪੜਾਅ ਵਿਚ ਹਨ। ਸੁਰੱਖਿਆ ਵਿਵਸਥਾ ਦੇ ਪ੍ਰਬੰਧ ਪੁਖਤਾ ਕਰ ਲਏ ਗਏ ਹਨ ਤੇ ਸੱਦਾ ਪੱਤਰ ਵੀ ਭੇਜੇ ਜਾ ਚੁੱਕੇ ਹਨ।

ਹੁਣ ਦੇਸ਼ ਭਰ ਦੇ ਰਾਮ ਭਗਤਾਂ ਨੂੰ ਬਸ ਉਸ ਪਲ ਦਾ ਇੰਤਜ਼ਾਰ ਹੈ ਜਦੋਂ ਰਾਮ ਮੰਦਰ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ ਤੇ ਭਗਵਾਨ ਰਾਮ ਦੇ ਦਰਸ਼ਨ ਹੋ ਸਕਣਗੇ। ਇਸ ਤੋਂ ਪਹਿਲਾਂ 18 ਜਨਵਰੀ ਨੂੰ ਗਰਭਗ੍ਰਹਿ ਵਿਚ ਪ੍ਰਤਿਮਾ ਨੂੰ ਸਥਾਪਤ ਕੀਤਾ ਦਾ ਚੁੱਕਿਆ ਹੈ। ਮੰਦਿਰ ਦੇ ਗਰਭਗ੍ਰਹਿ ਵਿਚ ਵਿਰਾਜਮਾਨ ਰਾਮਲੱਲਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

ਗਰਭਗ੍ਰਹਿ ਤੋਂ ਜੋ ਰਾਮਲੱਲਾ ਦੀ ਤਸਵੀਰ ਸਾਹਮਣੇ ਆਈ ਹੈ,  ਉਸ ਵਿਚ ਰਾਮ ਮੰਦਰ ਨਿਰਮਾਣ ਵਿਚ ਲੱਗੇ ਮੁਲਾਜ਼ਮਾਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਵੀ ਦੇਖਿਆ ਜਾ ਸਕਦਾ ਹੈ। ਇਸ ਮੂਰਤੀ ਨੂੰ ਕਰਨਾਟਕ ਦੇ ਪ੍ਰਸਿੱਧ ਮੂਰਤੀਕਾਰ ਅਰੁਣ ਯੋਗੀਰਾਜ ਨੇ ਕ੍ਰਿਸ਼ਨਸ਼ਿਲਾ ਵਿਚ ਤਿਆਰ ਕੀਤਾ ਹੈ।

ਮੈਸੂਰ ਦੇ ਮਸ਼ਹੂਰ ਮੂਰਤੀਕਾਰਾਂ ਦੀਆਂ 5 ਪੀੜ੍ਹੀਆਂ ਦੀ ਪਰਿਵਾਰਕ ਬੈਕਗਰਾਊਂਡ ਵਾਲੇ ਅਰੁਣ ਯੋਗੀਰਾਜ ਮੌਜੂਦਾ ਸਮੇਂ ਵਿਚ ਦੇਸ਼ ਵਿਚ ਸਭ ਤੋਂ ਵੱਧ ਡਿਮਾਂਡ ਵਾਲੇ ਮੂਰਤੀਕਾਰ ਹਨ। ਅਰੁਣ ਇੱਕ ਮੂਰਤੀਕਾਰ ਹੈ ਜਿਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਤਾਰੀਫ਼ ਕਰ ਚੁੱਕੇ ਹਨ। ਅਰੁਣ ਦੇ ਪਿਤਾ ਯੋਗੀਰਾਜ ਵੀ ਇੱਕ ਹੁਨਰਮੰਦ ਮੂਰਤੀਕਾਰ ਹਨ। ਉਸਦੇ ਦਾਦਾ ਬਸਵੰਨਾ ਸ਼ਿਲਪੀ ਨੂੰ ਮੈਸੂਰ ਦੇ ਰਾਜੇ ਦੁਆਰਾ ਸੁਰੱਖਿਅਤ ਕੀਤਾ ਗਿਆ ਸੀ।

ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਰਾਮਲੱਲਾ ਦੇ ਦਰਸ਼ਨ ਕੀਤੇ ਜਾ ਸਕਣਗੇ। ਰਾਮਲੱਲਾ ਦੀ ਮੂਰਤੀ ਨੂੰ ਆਸਨ ‘ਤੇ ਸਥਾਪਤ ਕਰਨ ਵਿਚ ਕੁੱਲ 4 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਾ। ਮੰਤਰ ਉਚਾਰਨ ਵਿਧੀ ਤੇ ਪੂਜਾ ਵਿਧੀ ਦੇ ਨਾਲ ਭਗਵਾਨ ਰਾਮ ਦੀ ਇਹ ਮੂਰਤੀ ਚੌਂਕੀ ‘ਤੇ ਰੱਖੀ ਗਈ ਸੀ। ਇਸ ਦੌਰਾਨ ਮੂਰਤੀਕਾਰ ਯੋਗੀਰਾਜ ਅਤੇ ਕਈ ਸੰਤ ਵੀ ਮੌਜੂਦ ਸਨ।

LEAVE A REPLY

Please enter your comment!
Please enter your name here