ਦੇਰ ਰਾਤ ਰਾਜਪੁਰਾ ਅੰਬਾਲਾ ਸਰਹਿੰਦ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਹਾਈਵੇ ‘ਤੇ ਖੜ੍ਹੇ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਕਾਰ ਦੇ ਪਰਖਚੇ ਉੱਡ ਗਏ ਤੇ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮੌਕੇ ਉੱਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅੰਬਾਲਾ ਸਾਈਡ ਤੋਂ ਆ ਰਹੀ ਕਾਰ ਦੇ ਸਾਹਮਣੇ ਅਚਾਨਕ ਇਕ ਮੋਟਰਸਾਈਕਲ ਸਵਾਰ ਆ ਗਿਆ ਜਿਸ ਨੂੰ ਬਚਾਉਣ ਲਈ ਕਾਰ ਦੇ ਡਰਾਈਵਰ ਵੱਲੋਂ ਬ੍ਰੇਕ ਲਗਾਈ ਗਈ ਪਰ ਕਾਰ ਸਲੀਪ ਹੋ ਕੇ ਰੋਡ ਦੇ ਕਿਨਾਰੇ ਖੜੇ ਟਰਾਲੇ ਵਿੱਚ ਜਾ ਵੱਜੀ।
ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਕੰਡਕਟਰ ਸਾਈਡ ਬੈਠੇ ਵਿਅਕਤੀ ਦੀ ਇਸ ਹਾਦਸੇ ਵਿੱਚ ਗਰਦਨ ਹੀ ਉੱਤਰ ਗਈ। ਕਾਰ ਵਿੱਚ ਖੰਨਾ ਨਿਵਾਸੀ ਹਰਦੀਪ ਸਿੰਘ ਅਤੇ ਪ੍ਰੇਮ ਖੱਤਰੀ ਅਤੇ ਉਨ੍ਹਾਂ ਦਾ ਡਰਾਈਵਰ ਸਵਾਰ ਸਨ।ਕਾਰ ਸਵਾਰ ਅੰਬਾਲਾ ਕਿਸੇ ਬਿਜਨਸ ਡੀਲ ਲਈ ਗਏ ਸਨ । ਵਾਪਸੀ ਸਮੇਂ ਰਾਜਪੁਰਾ ਗਗਨ ਚੋੰਕ ਨਜ਼ਦੀਕ ਉਨ੍ਹਾਂ ਦੀ ਕਾਰ ਹਾਦਸਾ ਗ੍ਰਸਤ ਹੋ ਗਈ ।
ਮੌਕੇ ‘ਤੇ ਮੌਜੂਦ ਸਮਾਜ ਸੇਵੀ ਅਤੇ ਐਡਵੋਕੇਟ ਉਪਕਾਰ ਸਿੰਘ ਅਨੁਸਾਰ ਇਹ ਹਾਦਸਾ ਹਾਈਵੇ ਅਥਾਰਟੀ ਅਤੇ ਲੋਕਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਉਹ ਇਸ ਮਸਲੇ ਨੂੰ ਕਾਨੂੰਨੀ ਤੌਰ ‘ਤੇ ਵਿਚਾਰਨਗੇ।