ਮੌਸਮ ਵਿਭਾਗ ਵਲੋਂ ਮੀਂਹ ਨੂੰ ਲੈ ਕੇ ਅਲਰਟ ਜਾਰੀ

0
165

ਪੰਜਾਬ ਵਿਚ ਕੜਾਕੇ ਦੀ ਠੰਡ ਤੋਂ ਬਾਅਦ ਹੁਣ ਦਿਨ ਵਿਚ ਧੁੰਦ ਨਿਕਲਣ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਹੁਣ ਇਕ ਫਰਵਰੀ ਨੂੰ ਮੀਂਹ ਦੇ ਆਸਾਰ ਹਨ। ਹਾਲਾਂਕਿ 12 ਸਾਲ ਦੇ ਰਿਕਾਰਡ ਮੁਤਾਬਕ ਜਨਵਰੀ ਮਹੀਨਾ ਸੁੱਕਾ ਨਿਕਲ ਰਿਹਾ ਹੈ ਪਰ 28 ਜਨਵਰੀ ਸ਼ਾਮ ਨੂੰ ਇਕ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਿਹਾ ਹੈ ਭਾਵੇਂ ਇਹ ਥੋੜ੍ਹਾ ਕਮਜ਼ੋਰ ਹੈ ਪਰ ਇਸ ਤੋਂ ਬਾਅਦ ਦੂਜਾ ਵੈਸਟਰਨ ਡਿਸਟਰਬੈਂਸ 31 ਨੂੰ ਸਰਗਰਮ ਹੋਵੇਗਾ।

ਮੌਸਮ ਵਿਭਾਗ ਅਨੁਸਾਰ ਇਸ ਨਾਲ 1 ਅਤੇ 2 ਫਰਵਰੀ ਨੂੰ ਮੀਂਹ ਪੈ ਸਕਦਾ ਹੈ ਪਰ ਹੁਣ ਦਿਨ ਸਮੇਂ ਸੰਘਣਾ ਕੋਹਰਾ ਦੇਖਣ ਨੂੰ ਨਹੀਂ ਮਿਲੇਗਾ। ਇਸ ਨਾਲ ਲਿਹਾਜ਼ਾ ਲੋਕਾਂ ਨੂੰ ਹੱਡ ਚੀਰਵੀਂ ਠੰਡ ਤੋਂ ਰਾਹਤ ਮਿਲਣੀ ਸੁਭਾਵਕ ਹੈ। 27 ਨੂੰ ਮੌਸਮ ਸਾਫ ਰਿਹਾ ਹੈ ਹਾਲਾਂਕਿ ਸਵੇਰੇ ਸੰਘਣੀ ਧੁੰਦ ਜ਼ਰੂਰ ਸੀ ਪਰ ਦੁਪਿਹਰ ਸਮੇਂ ਨਿਕਲੀ ਧੁੰਦ ਨਾਲ ਲੋਕਾਂ ਨੇ ਠੰਡ ਤੋਂ ਸੁੱਖ ਦਾ ਸਾਹ ਲਿਆ ਹੈ।

ਇਸ ਨਾਲ ਦਿਨ ਦੇ ਤਾਪਮਾਨ ਵਿਚ ਵਾਧਾ ਦੇਖਿਆ ਗਿਆ ਅਤੇ ਦਿਨ ਦਾ ਪਾਰਾ 23 ਡਿਗਰੀ ਦੇ ਕਰੀਬ ਰਿਹਾ। ਉਥੇ ਹੀ ਹਿਮਾਚਲ ਵਿਚ ਸ਼ੁੱਕਰਵਾਰ ਨੂੰ ਲਾਹੌਲ ਦੀਆਂ ਚੋਟੀਆਂ ’ਤੇ ਹਲਕੀ ਬਰਫਬਾਰੀ ਹੋਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਨਿਊਨਤਮ ਪਾਰਾ 3.7 ਤੇ ਵੱਧ ਤੋਂ ਵੱਧ 21.8 ਡਿਗਰੀ, ਲੁਧਿਆਣਾ ਵਿਚ 6.0 ਤੇ 22.8, ਪਟਿਆਲਾ ਵਿਚ 6.5 ਤੇ ਵੱਧ ਤੋਂ ਵੱਧ 22.0, ਪਠਾਨਕੋਟ ਵਿਚ 4.3 ਤੇ 21.5 ਜਦਕਿ ਗੁਰਦਾਸਪੁਰ ਵਿਚ ਨਿਊਨਤਮ ਪਾਰਾ 5.5 ਤੇ ਵੱਧ ਤੋਂ ਵੱਧ 17.5 ਰਿਕਾਰਡ ਕੀਤਾ ਗਿਆ ਹੈ।

ਉੱਧਰ ਹਿਮਾਚਲ ਵਿਚ 31 ਜਨਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਕਿਨੌਰ, ਲਾਹੌਲ-ਸਪਿਤੀ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ਦੇ ਕੁਝ ਖੇਤਰਾਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 27 ਜਨਵਰੀ ਤੋਂ ਸਰਗਰਮ ਹੋਏ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ‘ਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

LEAVE A REPLY

Please enter your comment!
Please enter your name here