ਮੋਗਾ ਪੁਲਿਸ ਨੇ ਪਿੰਡ ਮਾਣੂਕੇ ‘ਚ ਫਾਇਰਿੰਗ ਕਰਨ ਵਾਲੇ 2 ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ
ਮੋਗਾ ਪੁਲਿਸ ਵੱਲੋ ਪਿੰਡ ਮਾਣੂਕੇ ਫਾਇਰਿੰਗ ਕਰਨ ਵਾਲੇ 02 ਵਿਅਕਤੀ 01 ਦੇਸੀ ਪਿਸਟਲ 30 ਬੋਰ ਸਮੇਤ 01 ਜਿੰਦਾ ਰੋਂਦ 30 ਬੋਰ ਦੇ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਜੈ ਗਾਂਧੀ IPS/ਐਸ.ਐਸ.ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ, ਸ੍ਰੀ ਲਵਦੀਪ ਸਿੰਘ P.P.S DSP (D) ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਮੋਗਾ ਪੁਲਿਸ ਵੱਲੋਂ ਮਿਤੀ: 13.11.2024 ਨੂੰ ਮੇਜਰ ਸਿੰਘ ਉਰਫ ਮੰਨਾ ਪੁੱਤਰ ਰਣਜੀਤ ਸਿੰਘ ਵਾਸੀ ਮਾਣੂਕੇ ਜਿਲ੍ਹਾ ਮੋਗਾ ਦੇ ਘਰ ਰਾਤ ਸਮੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਪਾਸੋ ਇੱਕ ਪਿਸਟਲ ਦੇਸੀ 30 ਬੋਰ ਸਮੇਤ 01 ਰੌਂਦ ਜਿੰਦਾ 30 ਬਰਾਮਦ ਕੀਤੇ।
ਇਹ ਕਿ ਮਿਤੀ 13.11.2024 ਨੂੰ ਵਕਤ ਕਰੀਬ 6.50 PM ਅਣਪਛਾਤੇ ਸਪਲੈਂਡਰ ਮੋਟਰਸਾਇਕਲ ਸਵਾਰਾ ਵੱਲੋ ਮੇਜਰ ਸਿੰਘ ਉਰਫ ਮੰਨਾ ਪੁੱਤਰ ਰਣਜੀਤ ਸਿੰਘ ਵਾਸੀ ਮਾਣੂਕੇ ਜਿਲ੍ਹਾ ਮੋਗਾ ਦੇ ਘਰ ਦੇਗੇਟਾ ਵਿੱਚ ਮਾਰ ਦੇਣ ਲਈ ਨੀਅਤ ਨਾਲ ਫਾਇਰਿੰਗ ਕੀਤੀ ਸੀ,ਜਿਸ ਤੇ ਮੇਜਰ ਸਿੰਘ ਉਰਫ ਮੰਨਾ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਤ ਪਰ ਦੋ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਨੰਬਰ:233 ਮਿਤੀ: 14.11.2024 भ/प 125.3(5) BNS,25/27-54-59 A Act ਵਾਧਾ ਜੁਰਮ 109 BNS ਥਾਣਾ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕੀਤਾ ਗਿਆ ਸੀ ।
ਦੋਨਾ ਨੂੰ ਮੁਕੱਦਮਾ ਵਿਚ ਨਾਮਜਦ ਕੀਤਾ
ਮੁਕੱਦਮਾ ਦੀ ਤਫਤੀਸ ਦੌਰਾਨ ਪਾਇਆ ਗਿਆ ਕਿ ਵਿਨੈ ਸਹੋਤਾ ਉਰਫ ਵਿਨੈ ਪੁੱਤਰ ਤਾਰਾ ਚੰਦ ਪੁੱਤਰ ਬੂਟਾ ਰਾਮ ਵਾਸੀ ਬਗਦਾਦੀ ਗੇਟ ਪੁਰਾਣੀ ਸਬਜੀ ਮੰਡੀ ਵਾਰਡ ਨੰਬਰ:16 ਫਿਰੋਜਪੁਰ ਸਿਟੀ ਥਾਣਾ ਫਿਰੋਜਪੁਰ ਸਿਟੀ ਜਿਲ੍ਹਾ ਫਿਰੋਜਪੁਰ ਅਤੇ ਜਤਿੰਦਰ ਸਿੰਘ ਉਰਫ ਅਰਸ਼ ਪੁੱਤਰ ਗੁਰਨਾਮ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਮਹਿਲ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਵੱਲੋ ਮੇਜਰ ਸਿੰਘ ਉਰਫ ਮੰਨਾ ਦੇ ਘਰ ਫਾਇਰਿੰਗ ਕੀਤੀ ਗਈ ਸੀ,ਜਿਸ ਤੇ ਇਹਨਾਂ ਦੋਨਾ ਨੂੰ ਮੁਕੱਦਮਾ ਵਿਚ ਨਾਮਜਦ ਕੀਤਾ ਗਿਆ ਅਤੇ ਮਿਤੀ: 19.11.2024 ਨੂੰ ਵਿਨੈ ਸਹੋਤਾ ਉਰਫ ਵਿਨੈ ਅਤੇ ਜਤਿੰਦਰ ਸਿੰਘ ਉਰਫ ਅਰਸ਼ ਉਕਤਾਨ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੇ ਵਾਰਦਾਤ ਵਿੱਚ ਵਰਤਿਆ ਇੱਕ ਦੇਸੀ ਪਿਸਟਲ 30 ਬੇਰ ਅਤੇ 01 ਜਿੰਦਾ ਰੌਂਦ 30 ਬਰਾਮਦ ਕੀਤੇ ਗਏ।