ਮੋਗਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੀ ਜਾਇਦਾਦ ਕੀਤੀ ਜ਼ਬਤ

0
17

ਪੰਜਾਬ ਦੇ ਮੋਗਾ ਦੀ ਅਜੀਤਵਾਲ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪੁਲਿਸ ਨੇ ਪਿੰਡ ਚੂੜਚੱਕ ਵਿੱਚ ਨਸ਼ਾ ਤਸਕਰ ਜਗਰੂਪ ਸਿੰਘ ਦੀ ਜਾਇਦਾਦ ਜ਼ਬਤ ਕਰਕੇ ਉਸ ਦੇ ਘਰ ਦੇ ਬਾਹਰ ਪ੍ਰਾਪਰਟੀ ਫਰੀਜ਼ ਕਰਨ ਦੇ ਹੁਕਮਾਂ ਦਾ ਨੋਟਿਸ ਲਗਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਜਗਰੂਪ ਸਿੰਘ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ‘ਤੇ ਨੋਟਿਸ ਜਾਰੀ ਕੀਤਾ ਗਿਆ ਸੀ। ਜਗਰੂਪ ਸਿੰਘ ਪਿਛਲੇ 15/20 ਸਾਲਾਂ ਤੋਂ ਨਸ਼ਿਆਂ ਦੀ ਤਸਕਰੀ ਕਰਦਾ ਸੀ ਅਤੇ ਉਸ ਵਿਰੁੱਧ 14 ਦੇ ਕਰੀਬ NDPS ਕੇਸ ਦਰਜ ਹਨ।

ਇਸ ਦੌਰਾਨ ਥਾਣਾ ਅਜੀਤਵਾਲ ਦੇ SHO ਗੁਰਮੇਲ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਜਗਰੂਪ ਸਿੰਘ ਖ਼ਿਲਾਫ਼ 14 NDPS ਅਤੇ 31.10.2023 ਨੂੰ ਇੱਕ ਕੇਸ ਵਿੱਚ ਮੋਗਾ ਦੀ ਅਦਾਲਤ ਵਿੱਚ ਉਸਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।

ਮੋਗਾ ਪੁਲਿਸ ਨੇ ਕੇਸ ਬਣਾ ਕੇ ਦਿੱਲੀ ਭੇਜ ਦਿੱਤੀ ਸੀ ਅਤੇ ਦਿੱਲੀ ਤੋਂ ਉਸ ਦੀ ਜਾਇਦਾਦ ਫਰੀਜ਼ ਕਰਨ ਦੇ ਹੁਕਮ ਆਏ ਸਨ ਅਤੇ ਅੱਜ ਜਗਰੂਪ ਸਿੰਘ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ’ਤੇ ਫਰੀਜ਼ ਨੋਟਿਸ ਚਿਪਕਾਇਆ ਗਿਆ। ਹੁਣ ਇਹ ਪਰਿਵਾਰ 45 ਦਿਨਾਂ ਦੇ ਅੰਦਰ ਇਸ ਲਈ ਅਪੀਲ ਕਰ ਸਕਦਾ ਹੈ।

LEAVE A REPLY

Please enter your comment!
Please enter your name here