ਮੈਗਾ ਟੈਕਸਟਾਈਲ ਪ੍ਰਾਜੈਕਟ ਦੇ ਵਿਰੋਧ ਵਿਚ ਮੱਤੇਵਾੜਾ ਵਿਚ ਵੱਖ ਵੱਖ ਜਥੇਬੰਦੀਆਂ ਦਾ ਅੱਜ ਵਿਸ਼ਾਲ ਇਕੱਠ

0
342

ਮੈਗਾ ਟੈਕਸਟਾਈਲ ਪ੍ਰਾਜੈਕਟ ਦੇ ਵਿਰੋਧ ਵਿਚ ਮੱਤੇਵਾੜਾ ਵਿਚ ਵੱਖ ਵੱਖ ਜਥੇਬੰਦੀਆਂ ਦਾ ਵਿਸ਼ਾਲ ਇਕੱਠ ਅੱਜ 10 ਜੁਲਾਈ ਨੂੰ ਸਵੇਰੇ 10 ਵਜੇ ਤੋਂ ਹੋ ਰਿਹਾ ਹੈ। ਇਸ ਰੋਸ ਧਰਨੇ ਦਾ ਸੱਦਾ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ, ਸਤਲੁਜ, ਬੁੱਢਾ ਨਾਲ ਵੱਲੋਂ ਦਿੱਤਾ ਗਿਆ ਸੀ। ਐਕਸ਼ਨ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਇਕੱਠ ਵਿਚ ਪੁੱਜਣ ਦਾ ਸੱਦਾ ਦਿੱਤਾ ਹੈ।

ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦਾ ਤਰਕ ਹੈ ਕਿ ਮੈਗਾ ਟੈਕਸਟਾਈਲ ਪ੍ਰਾਜੈਕਟ ਨਾਲ ਹਜ਼ਾਰਾਂ ਏਕੜ ਜੰਗਲ ਅਤੇ ਸਤਲੁਜ ਦਰਿਆ ਦਾ ਵੱਡਾ ਇਲਾਕਾ ਪ੍ਰਭਾਵਤ ਹੋਵੇਗਾ ਤੇ ਉਜਾੜਾ ਹੋਵੇਗਾ ਜਿਸ ਵਿਚ ਸਿਰਫ਼ ਮਨੁੱਖ ਹੀ ਨਹੀਂ ਬਲਕਿ ਪਸ਼ੂ, ਪੰਛੀ ਤੇ ਹੋਰ ਜੀਵ ਵੀ ਪ੍ਰਭਾਵਤ ਹੋਣਗੇ। ਉਹਨਾਂ ਦੀ ਮੰਗ ਹੈ ਕਿ ਇਹ ਪ੍ਰਾਜੈਕਟ ਰੱਦ ਕੀਤਾ ਜਾਵੇ।

ਅਕਾਲੀ ਦਲ ਵੀ ਇਸ ਰੋਸ ਪ੍ਰਦਰਸ਼ਨ ਵਿਚਸ਼ਾਮਲ ਹੋਵੇਗਾ। ਅਕਾਲੀ ਦਲ ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਵਿਰੋਧੀ ਧਿਰ ਵਿਚ ਹੁੰਦਿਆਂ ਭਗਵੰਤ ਮਾਨ ਨੇ ਪ੍ਰਾਜੈਕਟ ਦਾ ਵਿਰੋਧ ਕੀਤਾ ਸੀ ਪਰ ਮੁੱਖ ਮੰਤਰੀ ਬਣ ਕੇ ਪ੍ਰਾਜੈਕਟ ਲਈ ਪ੍ਰਵਾਨਗੀ ਦੇ ਦਿੱਤੀ।

ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਐਤਵਾਰ ਨੂੰ ਮੱਤੇਵਾੜਾ ਜੰਗਲ ਦੇ ਉਜਾੜੇ ਖਿਲਾਫ ਹੋ ਰਹੇ ਵਿਸ਼ਾਲ ਜਨਤਕ ਰੋਸ ਪ੍ਰਦਰਸ਼ਨ ਵਿਚ ਜੋਰ-ਸ਼ੋਰ ਨਾਲ ਸ਼ਾਮਿਲ ਹੋਵੇਗੀ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਲੁਧਿਆਣਾ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਇਕ ਪਾਸੇ ਪੂਰਾ ਦੇਸ਼ ਅਤੇ ਪੰਜਾਬ ਪਾਣੀ ਅਤੇ ਵਾਤਾਵਰਣ ਬਚਾਉਣ ਲਈ ਵੱਖ-ਵੱਖ ਸਮਾਜਿਕ ਰਾਜਨੀਤਕ ਧਿਰਾਂ ਪੂਰੀ ਜੀਅ ਜਾਨ ਲਾ ਰਹੀਆਂ ਹਨ, ਪਰ ਦੂਜੇ ਪਾਸੇ ਬਦਲਾਅ ਦੇ ਨਾਅਰੇ ਹੇਠ ਗੱਦੀ ‘ਤੇ ਕਾਬਜ਼ ਆਪ ਪਾਰਟੀ ਹਰਿਆ ਭਰਿਆ ਜੰਗਲ ਉਜਾੜਣ ਦਾ ਲੋਕਵਿਰੋਧੀ ਫੈਸਲਾ ਕਰੀ ਬੈਠੀ ਹੈ।

4 ਹਜ਼ਾਰ ਏਕੜ ‘ਚ ਫੈਲੇ ਕੁਦਰਤ ਦੇ ਇਸ ਵਰਦਾਨ ਨੂੰ ਉਜਾੜਣ ਦੀ ਇਜਾਜਤ ਪੰਜਾਬ ਦੇ ਲੋਕ ਕਦਾਚਿਤ ਨਹੀਂ ਦੇਣਗੇ। ਉਨਾਂ ਕਿਹਾ ਕਿ ਇਸ ਇਕੱਠ ਵਿਚ ਪੰਜਾਬ ਸਰਕਾਰ ਤੋਂਂ ਟੈਕਸਟਾਈਲ ਪ੍ਰਾਜੈਕਟ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਉਨਾਂ ਸਗੋਂ ਦਰਿਆਈ ਪਾਣੀਆਂ ਨੂੰ ਗੰਧਲਾ ਕਰ ਰਹੀਆਂ ਸਨਅਤ ਇਕਾਈਆਂ ‘ਤੇ ਪਾਬੰਦੀ ਲਗਾਉਣ,  ਸੂਬੇ ਭਰ ਦੇ ਪਿੰਡਾਂ ਚ ਪੰਚਾਇਤੀ ਜਮੀਨਾਂ ‘ਤੇ ਜੰਗਲ ਉਗਾਉਣ,  ਪਾਣੀ ਬਚਾਉਣ ਲਈ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਕਰਕੇ ਵਿਚਾਰਨ ਅਤੇ ਉਪਰਾਲੇ ਜੁਟਾਉਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਮੱਤੇਵਾੜਾ ਉਦਯੋਗਿਕ ਪਾਰਕ ਦਾ ਮਸਲਾ ਕੇਵਲ ਮੱਤੇਵਾੜਾ ਜੰਗਲ ਤਕ ਸੀਮਤ ਨਹੀਂ ਹੈ। ਸਤਲੁਜ ਦੇ ਐਨ ਕੰਢੇ ‘ਤੇ ਲੱਗਣ ਜਾ ਰਹੇ ਕੱਪੜਾ ਉਦਯੋਗ ਦੇ ਮਾਲਕ ਜਦੋਂ ਅਣਸੋਧਿਆ ਪਾਣੀ ਸਤਲੁਜ ਦਰਿਆ ‘ਚ ਸੁੱਟਣਗੇ ਤਾਂਂ ਇਹ ਦੂਜਾ ਬੁੱਢਾ ਨਾਲਾ ਬਣ ਜਾਵੇਗਾ। ਕੈੰਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਲਈ ਭਗਵੰਤ ਮਾਨ ਸਰਕਾਰ ਜਿੰਮੇਵਾਰ ਹੋਵੇਗੀ ।

LEAVE A REPLY

Please enter your comment!
Please enter your name here