ਮੇਲੇ ‘ਚ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਹੋਈ ਮੌ.ਤ

0
62

ਬਟਾਲਾ ਦੇ ਪਿੰਡ ਸਰਚੂਰ ਵਿੱਚ ਛਿੰਝ ਮੇਲੇ ਵਿੱਚ ਵੱਡਾ ਹਾਦਸਾ ਵਾਪਰ ਗਿਆ। ਸਟੰਟ ਕਰ ਰਹੇ ਸਟੰਟਮੈਨ ਸੁਖਮਨਦੀਪ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਉਸ ਦੀ ਉਮਰ 29 ਸਾਲ ਦੇ ਕਰੀਬ ਸੀ। ਸਟੰਟ ਕਰਦੇ ਹੋਏ ਸੁਖਮਨਦੀਪ ਸਿੰਘ ਆਪਣੇ ਹੀ ਟਰੈਕਟਰ ਥੱਲੇ ਆ ਗਿਆ।

ਹਲਕਾ ਫਤਿਹਪੁਰ ਚੂੜੀਆਂ ਦਾ ਰਹਿਣ ਵਾਲਾ ਸੁਖਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਸੁਖਮਨਦੀਪ ਸਿੰਘ ਨੇ ਕਿਸਾਨ ਮਾਰਚ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਸੁਖਮਨਦੀਪ ਦੀ ਮੌਤ ਤੋਂ ਬਾਅਦ ਮੇਲਾ ਪ੍ਰਬੰਧਕਾਂ ਨੇ ਮੇਲਾ ਰੱਦ ਕਰਨ ਦਾ ਐਲਾਨ ਕਰ ਦਿੱਤਾ।

ਜਾਣਕਾਰੀ ਮੁਤਾਬਕ ਪਿੰਡ ਸਾਰਚੂਰ ਦੇ ਖੇਡ ਮੈਦਾਨ ਵਿੱਚ ਛਿੰਝ ਮੇਲਾ ਚੱਲ ਰਿਹਾ ਸੀ, ਜਿਸ ਦੌਰਾਨ ਸੁਖਮਨਦੀਪ ਸਿੰਘ ਠੱਠਾ ਆਪਣੇ ਟਰੈਕਟਰ ਨਾਲ ਸਟੰਟ ਕਰਨ ਲਈ ਦੇਰ ਰਾਤ ਮੇਲੇ ਵਿੱਚ ਪੁੱਜਿਆ। ਸੁਖਮਨਜੀਤ ਸਿੰਘ ਨੇ ਆਪਣੇ ਟਰੈਕਟਰ ਦੇ ਅਗਲੇ ਪਹੀਏ ਨੂੰ ਉੱਚਾ ਕੀਤਾ, ਪਿਛਲੇ ਟਾਇਰਾਂ ਨੂੰ ਮਿੱਟੀ ਵਿੱਚ ਦਬਾ ਕੇ ਦੌੜਦੇ ਹੋਏ ਟਰੈਕਟਰ ਤੋਂ ਹੇਠਾਂ ਉਤਰਿਆ ਅਤੇ ਟਰੈਕਟਰ ਦੇ ਨਾਲ-ਨਾਲ ਚੱਲਣ ਲੱਗਾ।

ਪਰ ਟਰੈਕਟਰ ਬੇਕਾਬੂ ਹੋ ਕੇ ਚਿੱਕੜ ‘ਚੋਂ ਨਿਕਲ ਕੇ ਮੇਲਾ ਦੇਖ ਰਹੇ ਲੋਕਾਂ ਵੱਲ ਭੱਜਣ ਲੱਗਾ। ਜਿਵੇਂ ਹੀ ਸੁਖਮਨਜੀਤ ਸਿੰਘ ਇਸ ਨੂੰ ਕਾਬੂ ਕਰਨ ਲਈ ਟਰੈਕਟਰ ਦੇ ਨੇੜੇ ਗਿਆ ਤਾਂ ਉਹ ਬੇਕਾਬੂ ਟਰੈਕਟਰ ਦੀ ਲਪੇਟ ‘ਚ ਆ ਗਿਆ। ਇਸ ਦੌਰਾਨ ਨੇੜੇ ਖੜ੍ਹੇ ਦੋ ਵਿਅਕਤੀਆਂ ਨੇ ਸੁਖਮਨਜੀਤ ਨੂੰ ਟਰੈਕਟਰ ਹੇਠੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸੁਖਮਨਜੀਤ ਦੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਮੇਲਾ ਪ੍ਰਬੰਧਕਾਂ ਨੇ ਮੇਲਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ।

LEAVE A REPLY

Please enter your comment!
Please enter your name here