ਮੇਰੀ ਮੌਤ ਨਹੀਂ ਹੋਈ, ਮੇਰੇ ਕਤਲ ਦੀ ਖ਼ਬਰ ਸਿਰਫ਼ ਅਫ਼ਵਾਹ: ਅਦਾਕਾਰਾ ਵੀਨਾ ਕਪੂਰ

0
59

ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਮਸ਼ਹੂਰ ਟੀ. ਵੀ. ਅਦਾਕਾਰਾ ਵੀਨਾ ਕਪੂਰ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਪੁੱਤਰ ‘ਤੇ ਹੀ ਕਤਲ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ਪਰ ਹੁਣ ਅਦਾਕਾਰਾ ਵੀਨਾ ਕਪੂਰ ਨੇ ਖ਼ੁਦ ਅੱਗੇ ਆ ਕੇ ਕਿਹਾ ਹੈ ਕਿ ਮੇਰੀ ਮੌਤ ਨਹੀਂ ਹੋਈ, ਮੈਂ ਜ਼ਿੰਦਾ ਹਾਂ ਅਤੇ ਮੇਰੇ ਕਤਲ ਦੀ ਖ਼ਬਰ ਸਿਰਫ਼ ਅਫ਼ਵਾਹ ਸੀ।

ਬੀਤੇ ਕੁਝ ਦਿਨ ਪਹਿਲਾਂ ਮੁੰਬਈ ਦੇ ਪਾਸ਼ ਜੁਹੂ ‘ਚ ਅਜਿਹੀ ਘਟਨਾ ਵਾਪਰੀ ਸੀ, ਜਿਸ ਨੇ ਟੀ. ਵੀ. ਇੰਡਸਟਰੀ ‘ਚ ਹਲਚਲ ਮਚਾ ਦਿੱਤੀ ਸੀ। ਇੱਥੋਂ ਦੇ ਇੱਕ ਫਲੈਟ ‘ਚ ਪੁੱਤਰ ਨੇ ਆਪਣੀ 70 ਸਾਲਾ ਮਾਂ ਨੂੰ ਡੰਡੇ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਕਿ ਮਰਨ ਵਾਲੀ ਸੀਨੀਅਰ ਸਿਟੀਜ਼ਨ ਵੀਨਾ ਕਪੂਰ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅਫਵਾਹਾਂ ਉਡਣ ਲੱਗੀਆਂ ਕਿ ਉਹ ਕੋਈ ਹੋਰ ਨਹੀਂ ਸਗੋਂ ਮਸ਼ਹੂਰ ਅਦਾਕਾਰਾ ਵੀਨਾ ਕਪੂਰ ਹੈ। ਇਹ ਜਾਣਕਾਰੀ ਮਸ਼ਹੂਰ ਟੀ. ਵੀ. ਅਦਾਕਾਰਾ ਨੀਲੂ ਕੋਹਲੀ ਨੇ ਵੀ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਸਾਂਝੀ ਕੀਤੀ ਸੀ ਪਰ ਲੱਗਦਾ ਹੈ ਕਿ ਇਹ ਸਾਰੀ ਉਲਝਣ ਦੋਵਾਂ ਦੇ ਇੱਕੋ ਨਾਂ ਹੋਣ ਕਾਰਨ ਪੈਦਾ ਹੋਈ ਹੈ।

ਖ਼ਬਰਾਂ ਮੁਤਾਬਕ ਅਦਾਕਾਰਾ ਵੀਨਾ ਕਪੂਰ ਨੇ ਖ਼ੁਦ ਪੁਲਸ ਸਟੇਸ਼ਨ ਜਾ ਕੇ ਜਾਣਕਾਰੀ ਦਿੱਤੀ ਕਿ ਉਹ ਜ਼ਿੰਦਾ ਹੈ, ਹਾਲਾਂਕਿ ਇੱਕ ਮ੍ਰਿਤਕ ਔਰਤ ਵੱਲੋਂ ਇਸ ਤਰ੍ਹਾਂ ਪੁਲਸ ਸ਼ਿਕਾਇਤ ਦਰਜ ਕਰਵਾਉਣਾ ਸੁਣਨਾ ਅਜੀਬ ਲੱਗਦਾ ਹੈ ਪਰ ਅਸਲ ‘ਚ ਅਜਿਹਾ ਹੀ ਹੋਇਆ ਹੈ। ਇਸ ਦੌਰਾਨ ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਅਦਾਕਾਰਾ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ। ਇੰਨਾ ਹੀ ਨਹੀਂ ਉਨ੍ਹਾਂ ਦੇ ਪੁੱਤਰ ਨੂੰ ਵੀ ਖੂਬ ਟਰੋਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ :ਪੰਜਾਬ ਭਰ ‘ਚ ਰੋਡਵੇਜ਼ ਦੇ ਕੱਚੇ ਕਾਮਿਆ ਵੱਲੋਂ ਪ੍ਰਦਰਸ਼ਨ, ਅੱਜ 4 ਵਜੇ ਹੋਵੇਗੀ ਮੀਟਿੰਗ

ਦੱਸਣਯੋਗ ਹੈ ਕਿ ਹੁਣ ਅਦਾਕਾਰਾ ਵੀਨਾ ਕਪੂਰ ਦੀ ਸ਼ਿਕਾਇਤ ‘ਤੇ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਨੀਲੂ ਕੋਹਲੀ ਨੇ ਵੀ ਵੀਨਾ ਕਪੂਰ ਨੂੰ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਸ਼ਰਧਾਂਜਲੀ ਦਿੱਤੀ ਸੀ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ”ਵੀਨਾ ਜੀ ਤੁਸੀਂ ਇਸ ਤੋਂ ਬਿਹਤਰ ਦੇ ਹੱਕਦਾਰ ਸੀ। ਮੇਰਾ ਦਿਲ ਟੁੱਟ ਗਿਆ, ਤੁਹਾਡੇ ਲਈ ਇਹ ਪੋਸਟ ਕਰ ਰਹੀ ਹਾਂ, ਕੀ ਕਹਿਣਾ ਹੈ? ਅੱਜ ਮੇਰੇ ਕੋਲ ਸ਼ਬਦ ਨਹੀਂ ਹਨ।

ਮੈਨੂੰ ਉਮੀਦ ਹੈ ਕਿ ਤੁਸੀਂ ਇੰਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਖਰਕਾਰ ਸ਼ਾਂਤੀ ਨਾਲ ਆਰਾਮ ਕਰ ਰਹੇ ਹੋ।” ਨੀਲੂ ਕੋਹਲੀ ਨੇ ਅੱਗੇ ਲਿਖਿਆ, ”ਇਹ ਜੁਹੂ ਸਥਿਤ ਉਹੀ ਬੰਗਲਾ ਹੈ, ਜਿਥੇ ਇਹ ਦੁੱਖ ਭਰੀ ਘਟਨਾ ਵਾਪਰੀ। ਜੁਹੂ ਦੇ ਇਸ ਪਾਸ਼ ਇਲਾਕੇ ’ਚ ਇਕ ਸ਼ਖ਼ਸ ਨੇ ਆਪਣੀ ਹੀ 74 ਸਾਲ ਦੀ ਮਾਂ ਦਾ ਬੇਸਬਾਲ ਦੇ ਬੈਟ ਨਾਲ ਕਤਲ ਕਰ ਦਿੱਤਾ ਤੇ ਬਾਅਦ ’ਚ ਉਸ ਦੀ ਮ੍ਰਿਤਕ ਦੇਹ ਨੂੰ ਨਹਿਰ ’ਚ ਸੁੱਟ ਦਿੱਤਾ।

LEAVE A REPLY

Please enter your comment!
Please enter your name here