ਭਾਰਤ ਦੀ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕਾਮ ਵਲੋਂ ਸੰਨਿਆਸ ਲਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ।ਕੁੱਝ ਮੀਡੀਆ ਰਿਪੋਰਟਾਂ ਅਨੁਸਾਰ ਇਹ ਦੱਸਿਆ ਜਾ ਰਿਹਾ ਸੀ ਕਿ ਮੈਰੀਕਾਮ ਨੇ ਸੰਨਿਆਸ ਦਾ ਐਲਾਨ ਕੀਤਾ ਗਿਆ ਹੈ ਪਰ ਮੈਰੀਕਾਮ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਆਪਣੀ ਸੰਨਿਆਸ ਦੀ ਖ਼ਬਰ ਨੂੰ ਉਨ੍ਹਾਂ ਨੇ ਗਲਤ ਦੱਸਿਆ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਐਮਸੀ ਮੈਰੀਕਾਮ ਨੇ ਕਿਹਾ ਕਿ ਉਸ ਨੇ ਅਜੇ ਤੱਕ ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਦਾ ਐਲਾਨ ਨਹੀਂ ਕੀਤਾ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਨੇ ਬੁੱਧਵਾਰ ਨੂੰ ਇੱਕ ਇਵੈਂਟ ਵਿੱਚ ਹਿੱਸਾ ਲਿਆ ਸੀ, ਜਿੱਥੇ ਉਸ ਦੇ ਬਿਆਨ ਤੋਂ ਬਾਅਦ ਉਸ ਦੇ ਸੰਨਿਆਸ ਦੀ ਖ਼ਬਰ ਫੈਲ ਗਈ ਸੀ।
ਐਮਸੀ ਮੈਰੀਕਾਮ ਵਲੋਂ ਇਸ ਗੱਲ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਦਾ ਗਲਤ ਅਰਥ ਕੱਢਿਆ ਗਿਆ ਹੈ। ਮੈਰੀਕਾਮ ਨੇ ਕਿਹਾ, “ਮੈਂ ਅਜੇ ਤੱਕ ਆਪਣੇ ਸੰਨਿਆਸ ਦਾ ਐਲਾਨ ਨਹੀਂ ਕੀਤਾ ਹੈ ਅਤੇ ਮੇਰੇ ਸ਼ਬਦਾਂ ਦਾ ਗਲਤ ਅਰਥ ਕੱਢਿਆ ਗਿਆ ਹੈ। ਮੈਂ ਜੋ ਵੀ ਕਹਿਣਾ ਹੈ ਮੈਂ ਮੀਡੀਆ ਦੇ ਸਾਹਮਣੇ ਆ ਕੇ ਖੁਦ ਕਹਾਂਗੀ। ਮੈਂ ਕੁਝ ਮੀਡੀਆ ਰਿਪੋਰਟਾਂ ਪੜ੍ਹੀਆਂ, ਜਿਨ੍ਹਾਂ ‘ਚ ਲਿਿਖਆ ਹੈ ਕਿ ਮੈਂ ਰਿਟਾਇਰ ਹੋ ਰਹੀ ਹਾਂ ਜੋ ਕਿ ਬਿਲਕੁਲ ਹੀ ਗਲਤ ਪ੍ਰਚਾਰ ਹੋ ਰਿਹਾ ਹੈ।
41 ਸਾਲਾ ਮੈਰੀਕਾਮ ਨੇ ਇਕ ਈਵੈਂਟ ਦੌਰਾਨ ਕਿਹਾ, “ਜੇਕਰ ਮੈਂ ਆਪਣੇ ਦਿਲ ਤੋਂ ਬੋਲਾਂ ਤਾਂ ਮੈਂਨੂੰ ਅਜੇ ਵੀ ਕੁਝ ਕਰਨ ਦੀ ਭੁੱਖ ਹੈ।” ਮੈਂ ਅਜੇ ਵੀ ਮੁਕਾਬਲਾ ਕਰਨਾ ਅਤੇ ਦੇਸ਼ ਦੀ ਨੁਮਾਇੰਦਗੀ ਕਰਨਾ ਚਾਹੁੰਦੀ ਹਾਂ।