ਮਾਨਸਾ ‘ਚ 2 ਬਜ਼ੁਰਗਾਂ ਦਾ ਕਤਲ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਪਿੰਡ ਅਹਿਮਦਪੁਰ ‘ਚ ਇੱਕ ਬਜ਼ੁਰਗ ਔਰਤ ਤੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ।
ਇਹ ਦੋਨੋਂ ਬਜ਼ੁਰਗ ਗੁਆਂਢੀ ਸਨ ਤੇ ਰਿਸ਼ਤੇ ‘ਚ ਦਿਉਰ ਭਰਜਾਈ ਸਨ। ਫਿਲਹਾਲ ਇਸ ਮਾਮਲੇ ਚ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਜੰਗੀਰ ਸਿੰਘ (62) ਅਤੇ ਰਣਜੀਤ ਕੌਰ (60) ਵਾਸੀ ਅਹਿਮਦਪੁਰ ਗੁਆਂਢੀ ਸਨ ਅਤੇ ਰਿਸ਼ਤੇ ‘ਚ ਦਿਉਰ ਭਰਜਾਈ ਸਨ। ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਪਰ ਅਜੇ ਤੱਕ ਮਾਮਲੇ ‘ਚ ਕੁਝ ਪਤਾ ਨਹੀਂ ਚੱਲਿਆ ਕਿ ਇਹ ਕਤਲ ਕਿਉਂ ਕੀਤਾ ਗਿਆ ਹੈ। ਫਿਲਹਾਲ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਮਾਮਲੇ ਚ ਜਾਂਚ ਸ਼ੁਰੂ ਕਰ ਦਿੱਤੀ ਹੈ।