ਹੁਸ਼ਿਆਰਪੁਰ ‘ਚ ਇੱਕ ਮਾਂ ਆਪਣੇ ਹੀ ਬੱਚੇ ਦੀ ਕਾਤਲ ਬਣ ਬੈਠੀ। ਜਾਣਕਾਰੀ ਅਨੁਸਾਰ ਇੱਕ ਮਾਂ ਨੇ ਆਪਣੇ 8 ਸਾਲ ਦੇ ਮਾਸੂਮ ਬੱਚੇ ਨੂੰ ਨਹਿਰ ‘ਚ ਧੱਕਾ ਦੇ ਕੇ ਮਾਰ ਦਿੱਤਾ। ਮੁਲਜ਼ਮ ਮਹਿਲਾ ਦਾ ਲੜਕਾ ਬੀਮਾਰ ਚੱਲ ਰਿਹਾ ਸੀ। ਮਹਿਲਾ ਦਾ ਪਤੀ ਮਾਲਦੀਵ ‘ਚ ਰਹਿ ਰਿਹਾ ਸੀ।
ਮਹਿਲਾ ਅਨੁਸਾਰ ਉਸਦਾ ਪਤੀ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਸਦਾ ਪਤੀ ਉਸਨੂੰ ਪੈਸੇ ਨਹੀਂ ਭੇਜਦਾ ਸੀ। ਇਸ ਲਈ ਉਸਨੇ ਗੁੱਸੇ ‘ਚ ਆ ਕੇ ਆਪਣੇ ਬੱਚੇ ਨੂੰ ਨਹਿਰ ‘ਚ ਧੱਕਾ ਦੇ ਦਿੱਤਾ। ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ।