ਮਸ਼ਹੂਰ ਗਾਇਕ ਜਾਨੀ ਭਿਆਨਕ ਹਾਦਸੇ ‘ਚ ਬਾਲ-ਬਾਲ ਬਚੇ, ਵਾਹਿਗੁਰੂ ਦਾ ਕੀਤਾ ਸ਼ੁਕਰ

0
124

ਮਸ਼ਹੂਰ ਪੰਜਾਬੀ ਗਾਇਕ ਜਾਨੀ ਬੀਤੇ ਦਿਨ ਮੋਹਾਲੀ ਵਿਖੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਜਾਨੀ ਸਮੇਤ ਕਾਰ ‘ਚ 2 ਲੋਕ ਸਵਾਰ ਸਨ, ਕਾਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪਲਟੀਆਂ ਖਾਂਦੀ ਉਲਟ ਗਈ। ਇਸ ਦੌਰਾਨ ਗੱਡੀ ਦੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਘਟਨਾ ਤੋਂ ਬਾਅਦ ਗਾਇਕ ਜਾਨੀ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਸਾਰੇ ਹਾਦਸੇ ਸਮੇਂ ਕਾਰ ‘ਚ ਮੌਜੂਦ ਸੀ ਅਤੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਹਾਂ।

ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਅਧਿਕਾਰੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਸਾਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਗਾਇਕ ਜਾਨੀ ਨੇ ਪਰਮਾਤਮਾ ਦਾ ਸ਼ੁਕਰੀਆ ਕਰਦਿਆਂ ਕਿਹਾ ਕਿ ਵਾਹਿਗੁਰੂ ਨੇ ਰੱਖ ਲਏ, ਵਾਹਿਗੁਰੂ ਦਾ ਸ਼ੁਕਰ ਹੈ।

ਦੱਸਣਯੋਗ ਹੈ ਕਿ ਜਾਨੀ ਪੰਜਾਬੀ ਇੰਡਸਟਰੀ ਦੇ ਬਹੁਤ ਮਸ਼ਹੂਰ ਗਾਇਕ ਅਤੇ ਕਲਾਕਾਰ ਹਨ। ਉਨ੍ਹਾਂ ਨੇ ਕਈ ਮਸ਼ਹੂਰ ਗਾਣੇ ਦਿੱਤੇ ਹਨ, ਜੋ ਲੋਕਾਂ ਦੀ ਪਸੰਦ ਬਣ ਚੁੱਕੇ ਹਨ ਅਤੇ ਸੁਪਰਹਿੱਟ ਸਾਬਿਤ ਹੋਏ ਹਨ।

LEAVE A REPLY

Please enter your comment!
Please enter your name here