ਭਾਰਤ-ਦੱਖਣੀ ਅਫਰੀਕਾ ਵਿਚਾਲੇ ਅੱਜ ਹੋਵੇਗਾ ਤੀਜਾ ਵਨਡੇ ਮੈਚ

0
41

ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਫੈਸਲਾਕੁੰਨ ਮੁਕਾਬਲਾ ਵੀਰਵਾਰ ਨੂੰ ਪਾਰਲ ਦੇ ਬੋਲੈਂਡ ਪਾਰਕ ਸਟੇਡੀਅਮ ਵਿੱਚ ਸ਼ਾਮ 4.30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 4 ਵਜੇ ਹੋਵੇਗਾ। ਇਸਨੂੰ ਮੈਚ ਨੂੰ ਜਿੱਤਣ ਵਾਲੀ ਟੀਮ ਵਨਡੇ ਸੀਰੀਜ਼ ਆਪਣੇ ਨਾਮ ਕਰ ਲਵੇਗੀ।

ਫਿਲਹਾਲ 3 ਮੈਚਾਂ ਦੀ ਦੁਵੱਲੀ ਸੀਰੀਜ਼ 1-1 ਨਾਲ ਬਰਾਬਰ ਹੈ। ਪਹਿਲਾ ਮੈਚ ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ ਸੀ ਜਦਕਿ ਦੂਜਾ ਮੈਚ ਮੇਜ਼ਬਾਨ ਦੱਖਣੀ ਅਫਰੀਕਾ ਨੇ 8 ਵਿਕਟਾਂ ਨਾਲ ਜਿੱਤਿਆ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਅਫਰੀਕੀ ਧਰਤੀ ‘ਤੇ ਦੂਜੀ ਵਨਡੇ ਸੀਰੀਜ਼ ਜਿੱਤ ਲਵੇਗੀ ।

ਟੀਮ ਨੇ 2018 ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਉੱਥੇ ਪਹਿਲੀ ਸੀਰੀਜ਼ ਜਿੱਤੀ ਸੀ। ਹਾਲਾਂਕਿ ਪਾਰਲ ਦੇ ਮੈਦਾਨ ‘ਤੇ ਟੀਮ ਇੰਡੀਆ ਦਾ ਰਿਕਾਰਡ ਖਰਾਬ ਹੈ । ਟੀਮ ਨੇ ਇਸ ਮੈਦਾਨ ‘ਤੇ 2 ਮੈਚ ਖੇਡੇ ਹਨ ਅਤੇ ਦੋਵਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਪਾਰਲ ਦੇ ਬੋਲੈਂਡ ਪਾਰਕ ਮੈਦਾਨ ‘ਤੇ ਮੇਜ਼ਬਾਨ ਟੀਮ ਦੇ ਖਿਲਾਫ ਟੀਮ ਇੰਡੀਆ ਦਾ ਰਿਕਾਰਡ ਖਰਾਬ ਰਿਹਾ ਹੈ । ਭਾਰਤੀ ਟੀਮ ਨੇ ਜਿੱਥੇ ਕੁੱਲ 5 ਵਨਡੇ ਖੇਡੇ ਹਨ । ਇਨ੍ਹਾਂ ਵਿੱਚੋਂ 2 ਦੱਖਣੀ ਅਫਰੀਕਾ ਖਿਲਾਫ ਹੋਏ ਹਨ । ਇਨ੍ਹਾਂ ਦੋਹਾਂ ਮੁਕਾਬਲਿਆਂ ਵਿੱਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਟੀਮ ਇੰਡੀਆ ਇਸ ਮੈਦਾਨ ‘ਤੇ 2003 ਦੇ ਬਾਅਦ ਜਿੱਤ ਦਰਜ ਨਹੀਂ ਕਰ ਸਕੀ ਹੈ। ਟੀਮ ਨੂੰ ਆਖਰੀ ਜਿੱਤ ਨੀਦਰਲੈਂਡ ਦੇ ਖਿਲਾਫ ਮਿਲੀ ਸੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ 15 ਦੁਵੱਲੀ ਸੀਰੀਜ਼ ਹੋ ਚੁੱਕੀਆਂ ਹਨ। ਦੋਵਾਂ ਟੀਮਾਂ ਨੇ 7-7 ਨਾਲ ਸੀਰੀਜ਼ ਜਿੱਤੀਆਂ ਹਨ ।

ਪਾਰਲ ਦੇ ਬੋਲੈਂਡ ਪਾਰਕ ਸਟੇਡੀਅਮ ਵਿੱਚ ਵੀਰਵਾਰ ਨੂੰ ਟਾਸ ਜਿੱਤਣ ਵਾਲੀ ਟੀਮ ਗੇਂਦਬਾਜ਼ੀ ਚੁਣ ਸਕਦੀ ਹੈ । ਕਿਉਂਕਿ ਇੱਥੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਜ਼ਿਆਦਾ ਮੈਚ ਜਿੱਤੇ ਹਨ । ਇੱਥੇ ਖੇਡੇ ਗਏ 20 ਮੈਚਾਂ ਵਿੱਚੋਂ 9 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਜਦਕਿ 10 ਸਕੋਰ ਚੇਜ਼ ਕਰਨ ਵਾਲੀ ਟੀਮ ਨੇ ਜਿੱਤੇ ਹਨ । ਪਹਿਲੀ ਪਾਰੀ ਵਿੱਚ ਔਸਤ ਸਕੋਰ 234 ਦੌੜਾਂ ਹੈ, ਜਦਕਿ ਦੂਜੀ ਪਾਰੀ ਵਿੱਚ ਔਸਤ ਸਕੋਰ 182 ਹੈ।

ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਕੇਐੱਲ ਰਾਹੁਲ (ਕਪਤਾਨ), ਰੁਤੁਰਾਜ ਗਾਇਕਵਾੜ, ਸਾਈ ਸੁਦਰਸ਼ਨ, ਤਿਲਕ ਵਰਮਾ/ਰਜਤ ਪਾਟੀਦਾਰ, ਸੰਜੂ ਸੈਮਸਨ, ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ।

ਦੱਖਣੀ ਅਫ਼ਰੀਕਾ: ਏਡਨ ਮਾਰਕਰਮ (ਕਪਤਾਨ), ਟੋਨੀ ਡੀ ਜਾਰਜੀ, ਰੀਜਾ ਹੈਂਡਰਿਕਸ, ਰਾਸੀ ਵਾਨ ਡਰ ਡਸਨ, ਹੇਨਰਿਕ ਕਲਾਸਨ, ਡੇਵਿਡ ਮਿਲਰ, ਵਾਯਨ ਮੁਲਡਰ, ਕੇਸ਼ਵ ਮਹਾਰਾਜ, ਨਾਂਦਰੇ ਬਰਗਰ, ਲਿਜ਼ਾਦ ਵਿਲੀਅਮਜ਼ ਅਤੇ ਬਯੁਰਨ ਹੈਂਡਰਿਕਸ।

LEAVE A REPLY

Please enter your comment!
Please enter your name here