ਦੇਸ਼ ‘ਚ ਮੰਕੀਪੌਕਸ ਦਾ ਖਤਰਾ ਵਧਦਾ ਜਾ ਰਿਹਾ ਹੈ।ਦੱਸ ਦਈਏ ਕਿ ਦੇਸ਼ ‘ਚ ਦੂਜਾ ਮਾਮਲਾ ਮੰਕੀਪੌਕਸ ਦਾ ਸਾਹਮਣਾ ਆਇਆ ਹੈ।ਇਹ ਮਾਮਲਾ ਵੀ ਕੇਰਲ ਤੋਂ ਹੀ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ 13 ਜੁਲਾਈ ਨੂੰ ਦੁਬਈ ਤੋਂ ਕਰਨਾਟਕ ਦੇ ਮੰਗਲੌਰ ਹਵਾਈ ਅੱਡੇ ’ਤੇ ਉਤਰਿਆ ਸੀ। ਉਸ ਵਿੱਚ ਰੋਗ ਦੇ ਲੱਛਣ ਦਿਖਾਈ ਦੇਣ ’ਤੇ ਉਸ ਨੂੰ ਤੁਰੰਤ ਹਸਪਾਤਲ ਦਾਖਲ ਕਰਵਾਇਆ ਗਿਆ। ਉਸ ਦੇ ਨਮੂਨੇ ਜਾਂਚ ਲਈ ਐੱਨਆਈਵੀ ਪੁਣੇ ਭੇਜੇ ਗਏ ਸਨ, ਜੋ ਮੰਕੀਪੌਕਸ ਲਈ ਪਾਜ਼ੇਟਿਵ ਆਏ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਇਸ ਰੋਗ ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਹੋਣ ਮਗਰੋਂ ਕੇਂਦਰੀ ਸਿਹਤ ਮੰਤਰਾਲੇ ਨੇ ਸੂਬੇ ਦੇ ਸਿਹਤ ਅਧਿਕਾਰੀਆਂ ਦੀ ਮਦਦ ਲਈ ਇੱਕ ਉੱਚ-ਪੱਧਰੀ ਟੀਮ ਕੇਰਲ ਭੇਜੀ ਸੀ।