ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਪ੍ਰਸਿਧ ਕ੍ਰਿਸ਼ਨਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਆਈਸੀਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। 19 ਅਕਤੂਬਰ ਨੂੰ ਪੁਣੇ ‘ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ ‘ਚ ਹਾਰਦਿਕ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕੋਈ ਮੈਚ ਨਹੀਂ ਖੇਡਿਆ।
ਉਸ ਨੇ ਵਿਸ਼ਵ ਕੱਪ ‘ਚ 4 ਮੈਚ ਖੇਡੇ ਹਨ।ਹਾਰਦਿਕ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ ‘ਚ 9ਵੇਂ ਅਤੇ ਆਪਣੇ ਪਹਿਲੇ ਓਵਰ ‘ਚ ਜ਼ਖਮੀ ਹੋ ਗਿਆ ਸੀ।ਤੀਜੀ ਗੇਂਦ ‘ਤੇ ਹਾਰਦਿਕ ਦਾ ਗਿੱਟਾ ਮੁੜ ਗਿਆ ਸੀ ਤੇ ਉਹ ਕ੍ਰੀਜ਼ ‘ਤੇ ਬੈਠ ਗਿਆ। ਮੈਡੀਕਲ ਟੀਮ ਨੇ ਸੱਟ ਨੂੰ ਦੇਖਿਆ ਅਤੇ ਉਸ ਨੂੰ ਮੈਦਾਨ ਤੋਂ ਬਾਹਰ ਲੈ ਗਏ। ਹਾਰਦਿਕ ਦੀ ਜਗ੍ਹਾ ਵਿਰਾਟ ਕੋਹਲੀ ਗੇਂਦਬਾਜ਼ੀ ਕਰਨ ਆਏ।