ਸ਼੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਜਿੱਥੇ ਸਰਕਾਰੀ ਦਫਤਰਾਂ ‘ਚ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ ਉੱਥੇ ਹੀ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 22 ਜਨਵਰੀ ਨੂੰ ਛੁੱਟੀ ਐਲਾਨ ਦਿੱਤੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਇਸ ਦੌਰਾਨ ਯੂਨੀਵਰਸਿਟੀ ਕੈਂਪਸ ਦੇ ਸਾਰੇ ਟੀਚਿੰਗ ਤੇ ਨਾਨ-ਟੀਚਿੰਗ ਡਿਪਾਰਟਮੈਂਟ ਤੇ ਆਫਿਸ ਬੰਦ ਰਹਿਣਗੇ। ਇਹ ਹੁਕਮ ਯੂਨੀਵਰਸਿਟੀ ਦੇ ਜੁੜੇ ਚੰਡੀਗੜ੍ਹ ਵਿਚ ਸਥਿਤ ਏਡਿਡ, ਨਾਨ ਏਡਿਡ ਕਾਲਜਾਂ ‘ਤੇ ਵੀ ਲਾਗੂ ਰਹਿਣਗੇ। ਹੁਕਮ ਦੀ ਕਾਪੀ ਭੇਜ ਦਿੱਤੀ ਗਈ।