ਬਿਕਰਮ ਮਜੀਠੀਆ ਅੱਜ SIT ਅੱਗੇ ਹੋਣਗੇ ਪੇਸ਼

0
31

ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਡਰੱਗ ਕੇਸ ਵਿਚ ਅੱਜ ਐਸ ਆਈ ਟੀ ਅੱਗੇ ਪੇਸ਼ੀ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਅੱਜ ਐਸ ਆਈ ਟੀ ਅੱਗੇ ਪੇਸ਼ ਹੋਣਗੇ। ਇਸ ਲਈ ਉਹ ਅੱਜ ਪਟਿਆਲਾ ਆ ਰਹੇ ਹਨ। ਉਨ੍ਹਾਂ ਕੋਲੋਂ ਡਰੱਗ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇਗੀ।

ਮਜੀਠੀਆ ਦੇ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਆਈ. ਜੀ. ਦਫਤਰ ਦੇ ਬਾਹਰ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਇਕੱਠੇ ਹੋ ਗਏ।

ਦੂਜੇ ਪਾਸੇ ਪੁਲਸ ਵਲੋਂ ਵੀ ਸਾਰੇ ਪਾਸੇ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਡਰੱਗ ਤਸਕਰੀ ਦੇ ਦੋਸ਼ਾਂ ਤਹਿਤ ਮਜੀਠੀਆ ਦੇ ਖ਼ਿਲਾਫ ਇਹ ਕੇਸ ਚੰਨੀ ਸਰਕਾਰ ਵੱਲੋਂ 20 ਦਸੰਬਰ 2021 ਨੂੰ ਦਰਜ ਕੀਤਾ ਗਿਆ ਸੀ।

LEAVE A REPLY

Please enter your comment!
Please enter your name here