NIA ਨੇ ਅੱਜ ਸਵੇਰੇ-ਸਵੇਰੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਪੰਜਾਬ ‘ਚ NIA ਨੇ ਬ.ਦਮਾ.ਸ਼ ਹੈਰੀ ਮੌੜ ਦੇ ਘਰ ਛਾਪਾ ਮਾਰਿਆ। ਟੀਮਾਂ ਸਵੇਰੇ ਕਰੀਬ 5 ਵਜੇ ਹੈਰੀ ਮੌੜ ਦੇ ਘਰ ਪਹੁੰਚੀਆਂ। ਕਾਫੀ ਦੇਰ ਤੱਕ ਘਰ ਦੀ ਤਲਾਸ਼ੀ ਵੀ ਲਈ ਗਈ। ਇਸ ਤੋਂ ਬਾਅਦ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਬ.ਦਮਾ.ਸ਼ ਇਸ ਸਮੇਂ ਜੇਲ੍ਹ ਵਿੱਚ ਹੈ।
ਦੱਸ ਦੇਈਏ ਕਿ ਹੈਰੀ ਮੌੜ ਦਾ ਨਾਂ ਕਈ ਗੰਭੀਰ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਰਿਹਾ ਹੈ। NIA ਦੀ ਟੀਮ ਸਵੇਰੇ 5 ਵਜੇ ਉਸ ਦੇ ਘਰ ਪਹੁੰਚੀ। ਇਸ ਤੋਂ ਪਹਿਲਾਂ ਹੀ ਬਠਿੰਡਾ ਪੁਲਿਸ ਹੈਰੀ ਮੌੜ ਦੇ ਘਰ ਪਹੁੰਚ ਗਈ ਅਤੇ ਘਰ ਨੂੰ ਘੇਰ ਲਿਆ। ਟੀਮ ਨੇ ਘਰ ਦੀ ਤਲਾਸ਼ੀ ਲਈ, ਪਰਿਵਾਰਕ ਮੈਂਬਰਾਂ ਤੋਂ ਕਈ ਸਵਾਲ ਪੁੱਛੇ ਅਤੇ ਘਰ ਨੂੰ ਸੀਲ ਕਰ ਦਿੱਤਾ। NIA ਨੇ ਘਰ ਦੇ ਬਾਹਰ ਸੀਲ ‘ਤੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ।
ਇਸ ਦੇ ਨਾਲ ਹੀ ਇੱਕ ਟੀਮ ਫ਼ਿਰੋਜ਼ਪੁਰ ਵੀ ਪਹੁੰਚ ਗਈ ਹੈ। ਇੱਥੇ ਦੋ ਘਰਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। NIA ਨੇ ਕੁਝ ਦਿਨ ਪਹਿਲਾਂ ਵੀ ਹੈਰੀ ਮੌੜ ਦੇ ਘਰ ਵੀ ਛਾਪਾ ਮਾਰਿਆ ਸੀ। ਪੰਜਾਬ ਦੀ ਜੇਲ੍ਹ ਵਿੱਚ ਬੰਦ ਬ.ਦਮਾ.ਸ਼ ਮੂਲ ਰੂਪ ਵਿੱਚ ਰਾਜਸਥਾਨ ਦਾ ਰਹਿਣ ਵਾਲਾ ਹੈ। ਉਹ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ।