ਫਿਰ ਮਹਿੰਗਾ ਹੋਇਆ ਟੋਲ, ਇਸ ਟੋਲ ਪਲਾਜ਼ਾ ‘ਤੇ ਵਧੀਆ ਦਰਾਂ

0
102

ਪੰਜਾਬ ਦੇ ਸਭ ਤੋਂ ਮਹਿੰਗੇ ਮੰਨੇ ਜਾਂਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਦੇਰ ਰਾਤ ਤੋਂ ਟੋਲ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਕਾਰ ਦੇ ਇਕ ਪਾਸੇ ਦੇ ਸਫ਼ਰ ਲਈ ਹੁਣ 165 ਦੀ ਬਜਾਏ 215 ਰੁਪਏ ਦੇਣੇ ਪੈਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ 3 ਮਹੀਨਿਆਂ ‘ਚ ਦੂਜੀ ਵਾਰ ਟੋਲ ਦਰਾਂ ‘ਚ ਵਾਧਾ ਕੀਤਾ ਗਿਆ ਹੈ।

ਇਸ ਨਾਲ ਆਮ ਲੋਕਾਂ ਦੀ ਜੇਬ ‘ਤੇ ਭਾਰੀ ਅਸਰ ਪਵੇਗਾ। ਇਸ ਤੋਂ ਪਹਿਲਾਂ ਇਕ ਸਤੰਬਰ ਤੋਂ ਨਵੀਆਂ ਦਰਾਂ ਲਾਗੂ ਕੀਤੀਆਂ ਗਈਆਂ ਸਨ, ਜਿਸ ‘ਚ ਸਿੰਗਲ ਟਰਿੱਪ ਲਈ 150 ਤੋਂ 165 ਰੁਪਏ ਕੀਤੇ ਗਏ ਸਨ ਪਰ ਹੁਣ ਅਚਾਨਕ 3 ਮਹੀਨਿਆਂ ਬਾਅਦ ਹੀ ਟੋਲ ਦੀਆਂ ਦਰਾਂ ‘ਚ ਭਾਰੀ ਵਾਧਾ ਕੀਤਾ ਗਿਆ ਹੈ, ਜੋ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ।

ਕਾਰ, ਜੀਪ, ਵੈਨ, ਐੱਲ. ਐੱਮ. ਵੀ. ਵਾਹਨਾਂ ਦੀ ਇਕ ਦਿਨ ‘ਚ ਮਲਟੀਪਲ ਐਂਟਰੀ ਲਈ 325, ਜਦੋਂ ਕਿ ਮਹੀਨੇਵਾਰ ਪਾਸ 7175 ਰੁਪਏ ਤੈਅ ਕੀਤਾ ਗਿਆ ਹੈ। ਐੱਲ. ਸੀ. ਵੀ., ਮਿੰਨੀ ਬੱਸ ਆਦਿ ਦੇ ਸਿੰਗਲ ਟਰਿੱਪ ਲਈ 350 ਅਤੇ ਮਲਟੀਪਲ ਐਂਟਰੀ ਲਈ 520, ਬੱਸ ਅਤੇ ਟਰੱਕ (2 ਐਕਸਲ) ਲਈ 730 ਅਤੇ 1095, 3 ਐਕਸਲ ਵਾਲੇ ਕਮਰਸ਼ੀਅਲ ਵਾਹਨਾਂ ਲਈ 795 ਅਤੇ 1190, 4 ਤੋਂ 6 ਐਕਸਲ ਵਾਲੇ ਵਾਹਨਾਂ ਲਈ 1140 ਅਤੇ 1715 ਰੁਪਏ, ਵੱਡੇ ਆਕਾਰ ਜਾਂ 7 ਐਕਸਲ ਤੋਂ ਜ਼ਿਆਦਾ ਵਾਲੇ ਵਾਹਨਾਂ ਲਈ 1390 ਅਤੇ 2085 ਰੁਪਏ ਟੋਲ ਤੈਅ ਕੀਤਾ ਗਿਆ ਹੈ।

ਨਿੱਜੀ ਮਕਸਦ ਲਈ ਰਜਿਸਟਰਡ ਵਾਹਨਾਂ ਲਈ 20 ਕਿਲੋਮੀਟਰ ਦੀ ਦੂਰੀ ਅੰਦਰ ਰਹਿੰਦੇ ਵਿਅਕਤੀ ਮਹੀਨੇਵਾਰ ਪਾਸ 330 ਰੁਪਏ ਦੀ ਕੀਮਤ ‘ਚ ਬਣਵਾ ਸਕਦੇ ਹਨ। ਲਾਡੋਵਾਲ ਦੇ ਨਾਲ-ਨਾਲ ਅੰਬਾਲਾ ਜ਼ਿਲ੍ਹੇ ‘ਚ ਘੱਗਰ ਅਤੇ ਕਰਨਾਲ ‘ਚ ਘਰੌਂਦਾ ਟੋਲ ਪਲਾਜ਼ਾ ‘ਤੇ ਵੀ ਟੋਲ ਦਰਾਂ ‘ਚ ਵਾਧਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here