ਫਿਰੋਜ਼ਪੁਰ ‘ਚ ਖੇਡਦੇ ਬੱਚੇ ਨਾਲ ਵਾਪਰਿਆ ਹਾਦਸਾ, 10 ਸਾਲਾ ਬੱਚੇ ਦੀ ਮੌ.ਤ

0
83

ਫਿਰੋਜ਼ਪੁਰ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਕਰਕੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਛੋਟੇ-ਛੋਟੇ ਬੱਚੇ ਖੇਡ ਰਹੇ ਸਨ ਅਤੇ ਇਕ ਬੱਚਾ ਜਦ ਗੇਂਦ ਚੁੱਕਣ ਲਈ ਛੱਪੜ ਕਿਨਾਰੇ ਗਿਆ ਤਾਂ ਉਹ ਪੈਰ ਫਿਸਲਣ ਕਾਰਨ ਛੱਪੜ ਵਿਚ ਡਿੱਗ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਘਟਨਾ ਫਿਰੋਜ਼ਪੁਰ ਦੇ ਪਿੰਡ ਛੀਂਬਾ ਹਾਜੀ ਦੀ ਹੈ। ਜਿੱਥੇ ਛੱਪੜ ਵਿਚ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ। ਮੌਕੇ ਦੀ ਇਕ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੀ ਦਾਦੀ ਮਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਅੱਗੇ ਇਕ ਛੱਪੜ ਪੁੱਟਿਆ ਹੋਇਆ ਸੀ ਅਤੇ ਬੱਚੇ ਖੇਡ ਰਹੇ ਸਨ।

ਖੇਡਦਿਆਂ-ਖੇਡਦਿਆਂ ਉਸਦਾ 10 ਸਾਲਾ ਪੋਤਰਾ ਵਿਸ਼ੂ ਜਦ ਗੇਂਦ ਚੁੱਕਣ ਲਈ ਗਿਆ ਤਾਂ ਉਹ ਛੱਪੜ ਵਿਚ ਡਿੱਗ ਗਿਆ ਜਿਸਨੂੰ ਬਾਹਰ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਜਦ ਤੱਕ ਉਸਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਪਰਿਵਾਰ ਨੇ ਦੱਸਿਆ ਕਿ ਇਹ ਟੋਆ ਪਿਛਲੇ ਡੇਢ ਮਹੀਨੇ ਤੋਂ ਪੁੱਟਿਆ ਹੋਇਆ ਹੈ ਜਿਸ ਨੂੰ ਬੰਦ ਕਰਨ ਲਈ ਉਹ ਕਈ ਵਾਰ ਪੰਚਾਇਤ ਨੂੰ ਆਖ ਚੁੱਕੇ ਹਨ। ਉਨ੍ਹਾਂ ਕਈ ਵਾਰ ਅਪੀਲ ਕੀਤੀ ਕਿ ਇਹ ਛੱਪੜ ਪੰਚਾਇਤੀ ਜ਼ਮੀਨ ਵਿਚ ਕੱਢਿਆ ਜਾਵੇ ਜਾਂ ਇਸ ਦੀ ਚਾਰ ਦੀਵਾਰੀ ਕੀਤੀ ਜਾਵੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਇਕ ਨਹੀਂ ਸੁਣੀ ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here