ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਇੱਕ ਆਈਫੋਨ ਸਮੇਤ 16 ਮੋਬਾਈਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਬੀੜੀਆਂ ਦੇ 65 ਬੰਡਲ ਅਤੇ ਤੰਬਾਕੂ ਦੇ 26 ਪੈਕਟ ਵੀ ਮਿਲੇ ਹਨ। ਇਸ ਮਾਮਲੇ ‘ਚ 2 ਕੈਦੀਆਂ ਅਤੇ 3 ਹਵਾਲਾਤੀਆਂ ਸਮੇਤ ਕੁੱਲ 5 ਕੈਦੀਆਂ ਕੋਲੋਂ ਬਰਾਮਦਗੀ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਹੈ।
ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਸਾਮਾਨ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ। ਜੇਲ੍ਹ ਸੁਪਰਡੈਂਟ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਕੈਦੀ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਹੇ ਹਨ।
ਟੀਮ ਨੇ ਜਦੋਂ ਚੈਕਿੰਗ ਕੀਤੀ ਤਾਂ ਪੁਰਾਣੀ ਬੈਰਕ ਨੰਬਰ 8 ਦੇ ਬਾਹਰ ਭੱਠੀਆਂ ਨੇੜਿਓਂ 12 ਮੋਬਾਈਲ ਬਰਾਮਦ ਹੋਏ। ਉਨ੍ਹਾਂ ਕੋਲੋਂ ਇੱਕ ਸੁਨਹਿਰੀ ਰੰਗ ਦਾ ਆਈਫੋਨ ਵੀ ਬਰਾਮਦ ਹੋਇਆ ਹੈ। ਹਾਲਾਂਕਿ ਇਸ ਦੇ ਅੰਦਰ ਕੋਈ ਸਿਮ ਨਹੀਂ ਸੀ।