ਪੰਜਾਬ ਸਰਕਾਰ ਨੇ ਵਿਕਾਸ ਪਰਾਸ਼ਰ ਨੂੰ ਸੋਸ਼ਲ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ ਪੰਜਾਬ ਸਟੇਟ ਮੀਡੀਆ ਸੋਸਾਇਟੀ (ਪਨਮੀਡੀਆ) ਅਧੀਨ ਦਫ਼ਤਰ ਵਿੱਚ ਤਾਇਨਾਤ ਹਨ। ਦਸ ਦੇਈਏ ਕਿ ਵਿਕਾਸ ਪਰਾਸ਼ਰ ਨੂੰ ਪਿਛਲੀ ਸਰਕਾਰਾਂ ਦੇ ਕਾਰਜਕਾਲ ‘ਚ ਵੀ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁੜ ਤੋਂ ਇਸ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ।