ਅੰਮ੍ਰਿਤਸਰ ‘ਚ ਠੰਢ ਅਤੇ ਧੁੰਦ ਵਧਣ ਦੇ ਨਾਲ ਹੀ ਪਾਕਿਸਤਾਨ ਤੋਂ ਡਰੋਨ ਅਤੇ ਹੈਰੋਇਨ ਸੁੱਟਣ ਦੀਆਂ ਘਟਨਾਵਾਂ ‘ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹਾਲਾਂਕਿ, ਬੀਐਸਐਫ ਅਤੇ ਪੰਜਾਬ ਪੁਲਿਸ ਉਨ੍ਹਾਂ ਨੂੰ ਅਪਰਾਧੀਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੜ ਲੈਂਦੀ ਹੈ। ਅੱਜ ਮੰਗਲਵਾਰ ਨੂੰ ਵੀ ਸਰਹੱਦੀ ਖੇਤਰ ਰਤਨ ਖੁਰਦ ਵਿੱਚ ਹੈਰੋਇਨ ਦਾ ਇੱਕ ਪੀਲਾ ਪੈਕਟ ਅਤੇ ਇੱਕ ਡਰੋਨ ਫੜਿਆ ਗਿਆ ਹੈ।
ਅੱਜ ਮੰਗਲਵਾਰ ਸਵੇਰੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਰਤਨਾ ਖੁਰਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਚੀਨੀ ਡਰੋਨ ਜ਼ਬਤ ਕੀਤਾ ਗਿਆ ਹੈ।ਹੈਰੋਇਨ ਪੀਲੇ ਰੰਗ ਦੇ ਪੈਕਟ ਵਿੱਚ ਹੈ ਅਤੇ ਡਰੋਨ ਕਾਲੇ ਰੰਗ ਦਾ ਹੈ ਜਿਸ ਨੂੰ ਬੀਐਸਐਫ ਅਤੇ ਪੰਜਾਬ ਪੁਲੀਸ ਨੇ ਸਰਚ ਆਪਰੇਸ਼ਨ ਦੌਰਾਨ ਫੜਿਆ ਹੈ।
ਥਾਣਾ ਘਰਿੰਡਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਰਤ-ਪਾਕਿਸਤਾਨ ਸਰਹੱਦ ‘ਤੇ ਧੁੰਦ ਕਾਰਨ ਜ਼ੀਰੋ ਵਿਜ਼ੀਬਿਲਟੀ ਹੈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਡਰੋਨ ਰਾਹੀਂ ਉਥੋਂ ਹੈਰੋਇਨ ਸੁੱਟੀ ਜਾਂਦੀ ਹੈ। ਹਰ ਵਾਰ ਹੈਰੋਇਨ 500 ਗ੍ਰਾਮ ਤੋਂ ਲੈ ਕੇ ਇੱਕ ਕਿੱਲੋ ਤੱਕ ਹੁੰਦੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਵਿੱਚ ਹੈ। ਪਿਛਲੇ ਦੋ ਮਹੀਨਿਆਂ ਤੋਂ ਠੰਡ ਵਧਣ ਕਾਰਨ ਲਗਭਗ ਹਰ ਰੋਜ਼ ਹੈਰੋਇਨ ਸੁੱਟੀ ਜਾ ਰਹੀ ਹੈ।